Close
Menu

ਨੀਲ ਕਸ਼ਕਰੀ ਅਮਰੀਕਾ ‘ਚ ਲੜਨਗੇ ਗਵਰਨਰ ਦੀਆਂ ਚੋਣਾਂ

-- 22 January,2014

ਵਾਸ਼ਿੰਗਟਨ-ਭਾਰਤੀ ਮੂਲ ਦੇ ਅਮਰੀਕੀ ਨੀਲ ਕਸ਼ਕਰੀ ਨੇ ਕੈਲੀਫੋਰਨੀਆ ਦੇ ਗਵਰਨਰ ਦੇ ਅਹੁਦੇ ਦੀਆਂ ਚੋਣਾਂ ਲੜਨ ਦੀ ਐਲਾਨ ਕੀਤਾ ਹੈ। ਕਸ਼ਕਰੀ ਅਮਰੀਕਾ ਦੇ ਵਿੱਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ 2008 ‘ਚ ਅਮਰੀਕੀ ਬੈਂਕ ਨੂੰ ਵਿੱਤੀ ਸੰਕਟ ਤੋਂ ਕੱਢਣ ‘ਚ ਸਹਾਇਤਾ ਕੀਤੀ ਸੀ। 40 ਸਾਲਾ ਕਸ਼ਕਰੀ ਦਾ ਪਰਿਵਾਰ 1960 ਦੇ ਦਹਾਕੇ ‘ਚ ਕਸ਼ਮੀਰ ਤੋਂ ਅਮਰੀਕਾ ਆ ਗਿਆ ਸੀ। ਉਹ ਰਿਪਬਲਿਕ ਪਾਰਟੀ ਦੇ ਉਮੀਦਵਾਰ ਦੇ ਰੂਪ ‘ਚ ਚੋਣਾਂ ਲੜਨਗੇ ਅਤੇ ਉਨ੍ਹਾਂ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਜੈਰੀ ਬ੍ਰਾਊਨ ਨਾਲ ਹੋਵੇਗਾ। ਇਹ ਚੋਣਾਂ ਨਵੰਬਰ ‘ਚ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਉਹ ਗਵਰਨਰ ਦੀਆਂ ਚੋਣਾਂ ਰੋਜ਼ਗਾਰ ਦੇ ਜ਼ਿਆਦਾ ਮੌਕੇ ਦੇਣ ਅਤੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਲੜ ਰਹੇ ਹਨ। ਉਨ੍ਹਾਂ ਨੇ ਇਹ ਗੱਲ ਕੈਲੀਫੋਰਨੀਆ ਯੂਨੀਵਰਸਿਟੀ ਦੇ ਸਮਾਰੋਹ ‘ਚ ਆਖੀ।

Facebook Comment
Project by : XtremeStudioz