Close
Menu

ਨੇਤਰਦਾਨ ਬਾਰੇ ਸੋਚ ਰਹੇ ਹਨ ਰਿਤਿਕ ਰੌਸ਼ਨ

-- 08 January,2017
ਮੁੰਬਈ—ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੌਸ਼ਨ ਵੀ ਐਸ਼ਵਰਿਆ ਰਾਏ ਵਾਂਗ ਨੇਤਰਦਾਨ ਬਾਰੇ ਸੋਚ ਰਹੇ ਹਨ। ਰਿਤਿਕ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕਾਬਿਲ’ ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਰਾਕੇਸ਼ ਰੌਸ਼ਨ ਨਿਰਮਿਤ ਅਤੇ ਸੰਜੇ ਗੁਪਤਾ ਨਿਰਦੇਸ਼ਿਤ ‘ਕਾਬਿਲ’ ਵਿਚ ਰਿਤਿਕ ਰੌਸ਼ਨ ਤੋਂ ਇਲਾਵਾ ਯਾਮੀ ਗੌਤਮ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਵਿਚ ਰਿਤਿਕ ਇਕ ਨੇਤਰਹੀਣ ਦਾ ਕਿਰਦਾਰ ਨਿਭਾ ਰਹੇ ਹਨ।
ਰਿਤਿਕ ਨੇ ਕਿਹਾ ਕਿ ਫਿਲਮ ਵਿਚ ਰੋਹਨ ਦੇ ਕਿਰਦਾਰ ਨੂੰ ਨਿਭਾਉਣਾ ਉਨ੍ਹਾਂ ਲਈ ਕਾਫੀ ਮੁਸ਼ਕਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿਚ ਖੋਜ ਦੌਰਾਨ ਕਈ ਨੇਤਰਹੀਣ ਲੋਕਾਂ ਨਾਲ ਮਿਲਿਆ, ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਰਿਤਿਕ ਨੇ ਕਿਹਾ ਕਿ ਮੈਂ ਕਈ ਸਾਲ ਪਹਿਲਾਂ ਟੀ. ਵੀ. ‘ਤੇ ਐਸ਼ਵਰਿਆ ਦੀ ਨੇਤਰਦਾਨ ਐਡ ਨੂੰ ਦੇਖਿਆ ਸੀ, ਉਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਿਸੇ ਨੂੰ ਨੇਤਰ ਦਾਨ ਕਰਨਾ ਕਿੰਨਾ ਖੂਬਸੂਰਤ ਹੋ ਸਕਦਾ ਹੈ। ਉਦੋਂ ਤੋਂ ਮੈਂ ਇਸ ਬਾਰੇ ਸੋਚ ਰਿਹਾ ਹਾਂ। ਇਹ ਫਿਲਮ 25 ਜਨਵਰੀ ਨੂੰ ਪ੍ਰਦਰਸ਼ਿਤ ਹੋਵੇਗੀ।
Facebook Comment
Project by : XtremeStudioz