Close
Menu

ਨੇਪਾਲ ‘ਚ ਭੁਚਾਲ ਨਾਲ ਮ੍ਰਿਤਕਾਂ ਦੀ ਤਾਦਾਦ ਵਧਕੇ 4300 ਦੇ ਪਾਰ, ਰਾਹਤ ਤੇ ਬਚਾਅ ਅਭਿਆਨ ਜਾਰੀ

-- 28 April,2015

ਕਾਠਮੰਡੂ,  ਭੁਚਾਲ ਤੋਂ ਪ੍ਰਭਾਵਿਤ ਨੇਪਾਲ ‘ਚ ਅੱਜ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4, 350 ਤੋਂ ਉੱਪਰ ਚਲੀ ਗਈ ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ 8, 000 ਤੋਂ ਜ਼ਿਆਦਾ ਹੈ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਸਵੀਕਾਰ ਕੀਤਾ ਹੈ ਕਿ ਰਾਹਤ ਤੇ ਬਚਾਅ ਅਭਿਆਨ ਪ੍ਰਭਾਵੀ ਸਾਬਤ ਨਹੀਂ ਹੋਏ ਹਨ। ਭੁਚਾਲ ਨਾਲ ਪ੍ਰਭਾਵਿਤ ਲੋਕਾਂ ਨੂੰ ਅਜੇ ਵੀ ਰਾਹਤ ਦਾ ਇੰਤਜ਼ਾਰ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਕਾਠਮੰਡੂ ਤੇ ਭੁਚਾਲ ਨਾਲ ਬੇਹੱਦ ਪ੍ਰਭਾਵਿਤ ਕੁੱਝ ਬਹੁਤ ਦੂਰ ਪਹਾੜੀ ਇਲਾਕਿਆਂ ‘ਚ ਅਜੇ ਵੀ ਅਣਗਿਣਤ ਲੋਕ ਭਾਰੀ ਮਲਬੇ ਦੇ ਹੇਠਾਂ ਦੱਬੇ ਹੋਏ ਹਨ ਜਿਸਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 5, 000 ਦੇ ਪਾਰ ਕਰ ਜਾਣ ਦਾ ਸੰਦੇਹ ਹੈ। ਸਰਕਾਰ ਨੇ ਕਿਹਾ ਹੈ ਕਿ ਕੁਲ ਮਿਲਾ ਕੇ 60 ਜ਼ਿਲ੍ਹੇ ਭੁਚਾਲ ਤੋਂ ਪ੍ਰਭਾਵਿਤ ਹੋਏ ਹਨ।

Facebook Comment
Project by : XtremeStudioz