Close
Menu

ਨੇਪਾਲ ‘ਚ ਮਾਓਵਾਦੀ ਸੰਵੀਧਾਨ ਸਭਾ ‘ਚ ਜਾਣ ਨੂੰ ਸਹਿਮਤ, ਸਿਆਸੀ ਸੰਕਟ ਖਤਮ

-- 24 December,2013

ਕਾਠਮੰਡੂ- ਨੇਪਾਲ ‘ਚ ਲੰਬੇ ਸਮੇਂ ਤੋਂ ਚੱਲ ਰਿਹਾ ਸਿਆਸੀ ਸੰਕਟ ਮੰਗਲਵਾਰ ਨੂੰ ਉਸ ਸਮੇਂ ਖਤਮ ਹੋ ਗਿਆ ਜਦੋਂ ਮਾਓਵਾਦੀ ਪਾਰਟੀ ਸੰਵੀਧਾਨ ‘ਚ ਸ਼ਾਮਲ ਹੋਣ ‘ਤੇ ਸਹਿਮਤ ਹੋ ਗਈ। ਨੇਪਾਲੀ ਕਾਂਗਰਸ, ਸੀ. ਪੀ. ਐਨ.-ਯੂ. ਸੀ. ਪੀ.ਐਨ.-ਮਾਓਵਾਦੀ ਨੇ ਚਾਰ ਸੂਤਰੀ ਸਮਝੌਤੇ ‘ਤੇ ਸਹਿਮਤੀ ਜਤਾਈ। ਨਵੇਂ ਸਮਝੌਤੇ ‘ਚ ਇਕ ਸੰਸਦੀ ਬੋਰਡ ਦੇ ਗਠਨ ਦੀ ਗੱਲ ਵੀ ਸ਼ਾਮਲ ਹੈ। ਇਹ ਬੋਰਡ ਚੋਣ ਕਥਿਤ ਬੇਨਿਯਮੀਆਂ ਦੀ ਜਾਂਚ ਕਰੇਗਾ।
ਇਸਦੇ ਇਲਾਵਾ ਘਰੇਲੂ ਜੰਗ ਦੌਰਾਨ ਸਰਕਾਰੀ ਸੁਰੱਖਿਆ ਬਲਾਂ ਅਤੇ ਸਾਬਕਾ ਵਿਦਰੋਹੀਆਂ ਵਲੋਂ ਕੀਤੇ ਗਏ ਅਤਿਆਚਾਰ ਦੇ ਮਾਮਲੇ ਦੀ ਜਾਂਚ ਲਈ ਸੱਚ ਅਤੇ ਸੁਲਾਹ ਕਮਿਸ਼ਨ ਦਾ ਗਠਨ ਕਰਨ ‘ਤੇ ਵੀ ਸਹਿਮਤੀ ਬਣੀ ਹੈ।
ਯੂ. ਸੀ. ਪੀ. ਐਨ.- ਮਾਓਵਾਦੀ ਦੇ ਨੇਤਾ ਨਾਰਾਇਣ ਕਾਜ਼ੀ ਨੇ ਇਸ ਸਮਝੌਤੇ ਬਾਰੇ ਜਾਣਕਾਰੀ ਦਿੱਤੀ। ਸਮਝੌਤੇ ‘ਚ ਇਸਦਾ ਜ਼ਿਕਰ ਨਹੀਂ ਹੈ ਕਿ ਚੋਣਾਂ ‘ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰਨ ਵਾਲੇ ਸੰਸਦੀ ਬੋਰਡ ਦੀ ਪ੍ਰਧਾਨਗੀ ਕੌਣ ਕਰੇਗਾ। ਮਾਓਵਾਦੀ ਪਾਰਟੀ ਮੰਗ ਕਰਦੀ ਰਹੀ ਹੈ ਕਿ ਪਾਰਟੀ ਮੁੱਖ ਪ੍ਰਚੰਡ ਨੂੰ ਇਸਦਾ ਸਥਾਈ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।

Facebook Comment
Project by : XtremeStudioz