Close
Menu

ਨੇਪਾਲ ’ਚ ਮੌਤਾਂ ਦੀ ਗਿਣਤੀ 2460 ਹੋਈ; ਛੇ ਹਜ਼ਾਰ ਜ਼ਖ਼ਮੀ

-- 27 April,2015

ਕਾਠਮੰਡੂ, ਨੇਪਾਲ ਵਿੱਚ 81 ਸਾਲਾਂ ਵਿੱਚ ਅਾੲੇ ਸਭ ਤੋਂ ਵੱਡੇ ਭੂਚਾਲ ਮਗਰੋਂ ਅੱਜ ਦੋ ਹੋਰ ਸ਼ਕਤੀਸ਼ਾਲੀ ਝਟਕਿਅਾਂ ਨੇ ਦੇਸ਼ ਨੂੰ ਮੁਡ਼ ਹਲੂਣ ਦਿੱਤਾ। ੲਿਸ ਨਾਲ ਲੋਕਾਂ ਦੀਅਾਂ ਮੁਸ਼ਕਲਾਂ ਵਿੱਚ ਵੀ ਵਾਧਾ ਹੋੲਿਅਾ। ੲਿਸ ਕੁਦਰਤੀ ਅਾਫ਼ਤ ਕਾਰਨ ਹੁਣ ਤੱਕ ਮਰਨ ਵਾਲਿਅਾਂ ਦੀ ਗਿਣਤੀ 2460 ੳੁਤੇ ਪੁੱਜ ਗੲੀ ਹੈ, ਜਦੋਂ ਕਿ 6000 ਤੋਂ ਵੱਧ ਫੱਟਡ਼ ਹੋੲੇ ਹਨ। ਮਰਨ ਵਾਲਿਅਾਂ ਵਿੱਚ ਪੰਜ ਭਾਰਤੀ ਸ਼ਾਮਲ ਹਨ।ਿੲਸੇ ਦੌਰਾਨ ਮੀਂਹ ਕਾਰਨ ਅੱਜ ਕਾਠਮੰਡੂ ਦਾ ਹਵਾਈ ਅੱਡਾ ਬੰਦ ਕਰ ਿਦੱਤਾ ਗਿਆ।
ਕੱਲ 7.9 ਦੀ ਤੀਬਰਤਾ ਵਾਲੇ ਅਾੲੇ ਭੂਚਾਲ ਮਗਰੋਂ ਲੋਕਾਂ ਨੇ ਰਾਤ ਖੁੱਲ੍ਹੇ ਅਾਸਮਾਨ ਹੇਠ ਬਿਤਾੲੀ ਕਿੳੁਂਕਿ ਹੋਰ ਝਟਕੇ ਲੱਗਣ ਕਾਰਨ ਲੋਕ ਡਰੇ ਹੋੲੇ ਹਨ ਅਤੇ ੳੁਹ ਅਾਪਣੇ ਘਰਾਂ ਵਿੱਚ ਨਹੀਂ ਜਾ ਰਹੇ। ਗ੍ਰਹਿ ਮੰਤਰਾਲੇ ਕੋਲ ਮੌਜੂਦ ਤਾਜ਼ਾ ਅੰਕਡ਼ਿਅਾਂ ਮੁਤਾਬਕ ੲਿਸ ਕੁਦਰਤੀ ਅਾਫ਼ਤ ਕਾਰਨ 2350 ਵਿਅਕਤੀਅਾਂ ਦੀ ਮੌਤ ਹੋੲੀ ਅਤੇ 6000 ਤੋਂ ਵੱਧ ਜ਼ਖ਼ਮੀ ਹੋੲੇ ਹਨ। ੲਿਕੱਲੀ ਕਾਠਮੰਡੂ ਵਾਦੀ ਵਿੱਚ ਹੀ 1053 ਜਾਨਾਂ ਗੲੀਅਾਂ। ਅਧਿਕਾਰੀਅਾਂ ਨੂੰ ਖ਼ਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿੳੁਂਕਿ ਹਾਲੇ ਲਾਪਤਾ ਬੰਦਿਅਾਂ ਦੀ ਭਾਲ ਜਾਰੀ ਹੈ। ਅੱਜ ਲੱਗੇ 6.7 ਤੇ 6.5 ਦੀ ਤੀਬਰਤਾ ਵਾਲੇ ਝਟਕਿਅਾਂ ਮਗਰੋਂ ਡਰੇ ਲੋਕ ਖੁੱਲ੍ਹੀਅਾਂ ਥਾਵਾਂ ’ਤੇ ਅਾ ਗੲੇ।
ਨੇਪਾਲ ਵੱਲੋਂ ਮਦਦ ਦੀ ਅਪੀਲ ਕਰਨ ਮਗਰੋਂ ਭਾਰਤ ਸਣੇ ਹੋਰ ਦੇਸ਼ਾਂ ਦੀਅਾਂ ਬਚਾਅ ਟੀਮਾਂ ਅੱਜ ੲਿੱਥੇ ਪੁੱਜ ਗੲੀ। ਬਚਾਅ ਟੀਮਾਂ ਨੇ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ੲਿਨ੍ਹਾਂ ਕੋਸ਼ਿਸ਼ਾਂ ਵਿੱਚ ਅੱਜ ਲੱਗੇ ਝਟਕਿਅਾਂ ਤੇ ਕੲੀ ਥਾੲੀਂ ਹੋੲੀ ਬਰਫ਼ਬਾਰੀ ਕਾਰਨ ਦਿੱਕਤ ਅਾੲੀ। ਭਾਰਤੀ ਹਵਾੲੀ ਫੌਜ ਦੇ ਅੈਮਅਾੲੀ-17 ਹੈਲੀਕਾਪਟਰਾਂ ਨੇ ਲਾਸ਼ਾਂ ਕੱਢਣ ਅਤੇ ਜ਼ਖ਼ਮੀਅਾਂ ਨੂੰ ਫੌਜੀ ਹਸਪਤਾਲਾਂ ਵਿੱਚ ਪਹੁੰਚਾੳੁਣ ਲੲੀ ਪੰਜ ੳੁਡਾਣਾਂ ਭਰੀਅਾਂ। ਨੇਪਾਲ ਵਿੱਚ ਹਸਪਤਾਲਾਂ ਵਿੱਚ ਅਾ ਰਹੇ ਹਜ਼ਾਰਾਂ ਜ਼ਖ਼ਮੀਅਾਂ ਦੇ ੲਿਲਾਜ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਖ਼ਮੀਅਾਂ ਦਾ ਫ਼ਰਸ਼ਾਂ ’ਤੇ ਹੀ ਜਾਂ ਫਿਰ ਮੈਦਾਨਾਂ ਵਿੱਚ ਹੀ ੲਿਲਾਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਜ਼ਿਅਾਦਾਤਰ ਹਿੱਸਿਅਾਂ ਵਿੱਚੋਂ ਬਿਜਲੀ ਦੇ ਖੰਭੇ ਪੁੱਟੇ ਗੲੇ।  ਦੇਸ਼ ਦੇ ਜ਼ਿਅਾਦਾਤਰ ਹਿੱਸਿਅਾਂ ਵਿੱਚੋਂ ਬਿਜਲੀ ਦੇ ਖੰਭੇ ਪੁੱਟੇ ਗੲੇ।  ੲਿਸ ਕਾਰਨ ਬਿਜਲੀ ਸਪਲਾੲੀ ਬਹਾਲ ਨਹੀਂ ਹੋ ਸਕੀ। ੲਿਹ ਸਥਿਤੀ ਅਗਲੇ ਕੁੱਝ ਦਿਨਾਂ ਤੱਕ ੲਿਵੇਂ ਹੀ ਰਹੇਗੀ। ਨੇਪਾਲ ਵਿੱਚ 26 ਜ਼ਿਲ੍ਹੇ ਜ਼ਿਅਾਦਾ ਪ੍ਰਭਾਵਿਤ ਹਨ। ਹਾਲਾਂਕਿ ਦੇਸ਼ ਦੇ ਪੱਛਮੀ ਹਿੱਸੇ ਨੂੰ ਸੁਰੱਖਿਅਤ ਅੈਲਾਨਿਅਾ ਗਿਅਾ ਹੈ।

Facebook Comment
Project by : XtremeStudioz