Close
Menu

ਨੇਪਾਲ ‘ਚ 300 ਸਾਲ ਪੁਰਾਣੀ ਪ੍ਰਥਾ ‘ਤੇ ਲੱਗੀ ਰੋਕ

-- 30 July,2015

ਕਾਠਮੰਡੂ— ਦੱਖਣੀ ਨੇਪਾਲ ਦੇ ਇਕ ਮੰਦਰ ‘ਚ ਦਿੱਤੀ ਜਾਣ ਵਾਲੀ ਪਸ਼ੂਆਂ ਦੀ ਸਮੂਹਿਕ ਬਲੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਹਿਊਮਨ ਸੋਸਾਇਟੀ ਇੰਟਰਨੈਸ਼ਨਲ (ਐਚ.ਐਸ.ਆਈ) ਦੀ ਭਾਰਤੀ ਇਕਾਈ ਨੇ ਦੱਸਿਆ ਕਿ ਨੇਪਾਲ ਦੇ ਗੜ੍ਹਿਮਾਈ (ਮਾਧੀਮਾਈ) ਮੰਦਰ ‘ਚ ਹਰ ਪੰਜ ਸਾਲ ‘ਚ ਪਸ਼ੂਆਂ ਦੀ ਸਮੂਹਿਕ ਬਲੀ ਦਿੱਤੀ ਜਾਂਦੀ ਹੈ ਜਿਸ ‘ਤੇ ਹੁਣ ਰੋਕ ਲਗਾ ਦਿੱਤੀ ਗਈ ਹੈ।
ਪਸ਼ੂ ਬਲੀ ਖਿਲਾਫ ਮੁਹਿੰਮ ਚਲਾਉਣ ਵਾਲੇ ਪਸ਼ੂ ਕਲਿਆਣ ਤੰਤਰ ਦੇ ਮਨੋਜ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਿਰਮਾਣ ਤੋਂ ਅਸੀਂ ਖੁਸ਼ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਸਾਡਾ ਕੰਮ ਖਤਮ ਹੋ ਗਿਆ ਹੈ। ਪਸ਼ੂ ਬਲੀ ‘ਤੇ ਲੱਗੀ ਰੋਕ ਲਈ ਲੋਕਾਂ ਦਾ ਸਮਰਥਨ ਜੁਟਾਨਾ ਜ਼ਰੂਰੀ ਹੈ ਤਾਂ ਜੋ ਠੀਕ ਢੰਗ ਨਾਲ ਇਸ ਦਾ ਪਾਲਨ ਕੀਤਾ ਜਾ ਸਕੇ। ਹਾਲਾਂਕਿ ਇਸ ਮਾਮਲੇ ‘ਚ ਮੰਦਰ ਦੇ ਅਧਿਕਾਰੀਆਂ ਵੱਲੋਂ ਛੇਤੀ ਕੋਈ ਪ੍ਰਤੀਕਿਰਿਆ ਨਹੀਂ ਉਪਲੱਬਧ ਹੋ ਸਕੀ ਹੈ। ਅੰਤਰਰਾਸ਼ਟਰੀ ਮਨੁੱਖੀ ਸਮਾਜ ਮੁਤਾਬਕ ਸਾਲ 2009 ‘ਚ ਪੰਜ ਲੱਖ ਗਾਵਾਂ, ਬਕਰੀਆਂ, ਮੁਰਗਿਆਂ ਅਤੇ ਹੋਰ ਪਸ਼ੂਆਂ ਦੀ ਬਲੀ ਦਿੱਤੀ ਗਈ ਸੀ। ਸਾਲ 2014 ‘ਚ ਭਾਰਤ ਤੋਂ ਪਸ਼ੂਆਂ ਨੂੰ ਬਲੀ ਲਈ ਨੇਪਾਲ ਲਿਜਾਉਣ ‘ਤੇ ਲੱਗੀ ਰੋਕ ਤੋਂ ਬਾਅਦ ਪਿਛਲੇ ਸਾਲ ਪਸ਼ੂਆਂ ਦੀ ਬਲੀ ਦੀ ਗਿਣਤੀ ‘ਚ ਕਮੀ ਆਈ।

Facebook Comment
Project by : XtremeStudioz