Close
Menu

ਨੇਪਾਲ ਤੋਂ ਬਾਅਦ ਤਜਾਕਿਸਤਾਨ ‘ਚ ਭੂਚਾਲ, ਰਿਕਟਰ ਸਕੇਲ ‘ਤੇ 5.1 ਮਾਪੀ ਗਈ ਤੀਬਰਤਾ!

-- 28 April,2015

ਤਜਾਕਿਸਤਾਨ— ਨੇਪਾਲ ਅਤੇ ਭਾਰਤ ਤੋਂ ਬਾਅਦ ਹੁਣ ਤਜਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ, ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੇਪਾਲ ‘ਚ ਭੂਚਾਲ ਨਾਲ ਹੋਈ ਭਾਰੀ ਤਬਾਹੀ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ‘ਚ ਅਜੇ ਵੀ ਮਲਬੇ ‘ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਭਾਰਤ ਨੇ ਵੀ ਆਪਣੇ ਗੁਆਂਢੀ ਦੇਸ਼ ਨੇਪਾਲ ਦਾ ਇਸ ਦੁਖ ਦੀ ਘੜੀ ‘ਚ ਸਾਥ ਦਿੰਦੇ ਹੋਏ ਉਥੋਂ ਲੋਕਾਂ ਨੂੰ ਕੱਢਣ ‘ਚ ਮਦਦ ਕੀਤੀ ਹੈ।

Facebook Comment
Project by : XtremeStudioz