Close
Menu

ਨੇਪਾਲ ਦੀ ਮਾਤਮੀ ਫ਼ਿਜ਼ਾ ਵਿੱਚ ‘ਲਾਹੌਰ’ ਨੇ ਮਾਰੀ ਕਿਲਕਾਰੀ

-- 02 May,2015

ਕਾਠਮੰਡੂ, ਭਿਅਾਨਕ ਭੂਚਾਲ ਦਾ ਸ਼ਿਕਾਰ ਨੇਪਾਲ ਦੇ ਮਾਤਮੀ ਮਾਹੌਲ ਦੌਰਾਨ ਨਵੇਂ ਜਨਮ ਲੈਣ ਵਾਲੇ ਬੱਚੇ ਹਰ ਕਿਸੇ ਲੲੀ ਜ਼ਿੰਦਗੀ ਦੀ ਨਵੀਂ ਅਾਸ ਜਗਾ ਰਹੇ ਹਨ। ੲਿਸੇ ਤਰ੍ਹਾਂ ੲਿਥੇ ਪਾਕਿਸਤਾਨ ਵੱਲੋਂ ਕਾੲਿਮ ੲਿਕ ਅਾਰਜ਼ੀ ਹਸਪਤਾਲ ਵਿੱਚ ਜੰਮੇ ਪਹਿਲੇ ਬੱਚੇ ਦਾ ਨਾਂ ਪਾਕਿਸਤਾਨ ਦੇ ੲਿਤਿਹਾਸਕ ਸ਼ਹਿਰ ਤੇ ਪੰਜਾਬ ਦੀ ਕਦੀਮੀ ਰਾਜਧਾਨੀ ਲਾਹੌਰ ਦੇ ਨਾਂ ੳੁਤੇ ਰੱਖਿਅਾ ਗਿਅਾ ਹੈ, ਜੋ ੲਿਕ ਤਰ੍ਹਾਂ ਮੌਤ ਦੇ ੳੁਤੇ ਜ਼ਿੰਦਗੀ ਦੀ ਜਿੱਤ ਦਾ ਪ੍ਰਤੀਕ ਬਣ ਗਿਅਾ ਹੈ।
ਪਾਕਿਸਤਾਨੀ ਵਿਦੇਸ਼ ਵਿਭਾਗ ਦੀ ਤਰਜਮਾਨ ਤਸਨੀਮ ਅਸਲਮ ਨੇ ਦੱਸਿਅਾ, ‘‘ਦੋਵੇਂ ਜ਼ੱਚਾ-ਬੱਚਾ ਠੀਕ-ਠਾਕ ਹਨ।’’ ਕਾਠਮੰਡੂ ਨੇਡ਼ੇ ਭਗਤਪੁਰ ਕਸਬੇ ਵਿਚ ਪਾਕਿਸਤਾਨੀ ਫੌਜ ਵੱਲੋਂ ਕਾੲਿਮ ਅਾਰਜ਼ੀ ਹਸਪਤਾਲ ਵਿਚ ਜੰਮਿਅਾ ੲਿਹ ਪਹਿਲਾ ਬੱਚਾ ਹੈ। ਨੇਪਾਲ ਵਿੱਚ ਪਾਕਿਸਤਾਨ ਤੇ ਹੋਰਨਾਂ ਮੁਲਕਾਂ ਵੱਲੋਂ ਅਜਿਹੇ ਅਨੇਕਾਂ ਹਸਪਤਾਲ ਕਾੲਿਮ ਕੀਤੇ ਗੲੇ ਹਨ। ੲਿਸੇ ਦੌਰਾਨ ਨੇਪਾਲ ਵਿੱਚ ਮਲਬਾ ਹਟਾੳੁਣ ਅਤੇ ਲੋਕਾਂ ਨੂੰ ਤਲਾਸ਼ਣ ਦਾ ਕੰਮ ਲਗਾਤਾਰ ਜਾਰੀ ਹੈ ਪਰ ਰਾਹਤ ਕਰਮੀਅਾਂ ਨੂੰ ਦੂਰ-ਦਰਾਜ਼ ਦੇ ੲਿਲਾਕਿਅਾਂ ਵਿਚ ਜਾਣ ਲੲੀ ਪੇਸ਼ ਮੁਸ਼ਕਲਾਂ ਜਿਉਂ ਦੀਅਾਂ ਤਿਉਂ ਕਾੲਿਮ ਹਨ। ਤਾਜ਼ਾ ਤੇਜ਼ ਬਾਰਸ਼ ਅਤੇ ਢਿੱਗਾਂ ਖਿਸਕਣ ਕਾਰਨ ਵੀ ਰਾਹਤ ਕਾਰਜਾਂ ਵਿੱਚ ਰੁਕਾਵਟ ਅਾੲੀ ਹੈ, ਹਾਲਾਂਕਿ ਵਿਦੇਸ਼ਾਂ ਤੋਂ ਸਹਾੲਿਤਾ ਅਾੳੁਣੀ ਲਗਾਤਾਰ ਜਾਰੀ ਹੈ।
ਭੂਚਾਲ ਕਾਰਨ ਹੁਣ ਤੱਕ 6300 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 14 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋੲੇ ਹਨ। ਯੂਅੈਨ ਦੇ ਅੰਦਾਜ਼ੇ ਮੁਤਾਬਕ ਕਰੀਬ 80 ਲੱਖ ਲੋਕ ੲਿਸ ਕਾਰਨ ਪ੍ਰਭਾਵਿਤ ਹੋੲੇ ਹਨ, ਜਿਨ੍ਹਾਂ ਵਿੱਚ ਕਰੀਬ 1.26 ਲੱਖ ਗਰਭਵਤੀ ਅੌਰਤਾਂ ਹਨ। ਮੁਲਕ ਵਿੱਚ ਅੱਠ ਦਹਾਕਿਅਾਂ ਦੌਰਾਨ ਅਾੲੇ ੲਿਸ ਸਭ ਤੋਂ ਜ਼ਬਰਦਸਤ ਜ਼ਲਜ਼ਲੇ ਕਾਰਨ 1.40 ਲੱਖ ਦੇ ਕਰੀਬ ੲਿਮਾਰਤਾਂ ਪੂਰੀ ਤਰ੍ਹਾਂ ਢਹਿ ਗੲੀਅਾਂ ਹਨ। ੲਿਸ ਦੌਰਾਨ ਅੱਜ ਸਵੇਰੇ ਨੇਪਾਲ ਵਿੱਚ 4 ਅਤੇ 4.2 ਸ਼ਿੱਦਤ ਵਾਲੇ ਦੋ ਹੋਰ ਭੂਚਾਲ ਮਹਿਸੂਸ ਕਿਤੇ ਗੲੇ। ੲਿਨ੍ਹਾਂ ਝਟਕਿਅਾਂ ਕਾਰਨ ਲੋਕਾਂ ਦੀ ਦਹਿਸ਼ਤ ਹੋਰ ਵਧ ਰਹੀ ਹੈ।

Facebook Comment
Project by : XtremeStudioz