Close
Menu

ਨੇਮਾਰ ਤੇ ਬਾਕਾ ‘ਤੇ ਲੱਗੀ ਇਕ ਮੈਚ ਦੀ ਪਾਬੰਦੀ

-- 20 June,2015

ਸਾਂਤਿਆਗੋ, ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਤੇ ਕੋਲੰਬੀਆਈ ਸਟ੍ਰਾਈਕਰ ਕਾਰਲਸ ਬਾਕਾ ‘ਤੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ-ਸੀ ਮੁਕਾਬਲੇ ਦੌਰਾਨ ਭਿੜਨ ਕਾਰਨ ਇਕ ਮੈਚ ਦਾ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਹੈ। ਆਯੋਜਕਾਂ ਨੇ ਇਕ ਬਿਆਨ ਵਿਚ ਦੱਸਿਆ ਕਿ ਸਾਂਤਿਆਗੋ ਦੇ ਗਰੁੱਪ-ਸੀ ਮੈਚ ਦੌਰਾਨ ਚਿਲੀ ਦੇ ਰੈਫਰੀ ਨੇ ਨੇਮਾਰ ਤੇ ਬਾਕਾ ਦੋਵਾਂ ਨੂੰ ਰੈੱਡ ਕਾਰਡ ਦਿਖਾਇਆ ਸੀ। ਮੈਚ ਦੇ ਆਖਰੀ ਪਲਾਂ ਵਿਚ ਦੋਵੇਂ ਖਿਡਾਰੀਆਂ ਦੇ ਭਿੜਨ ਦੌਰਾਨ ਰੈਫਰੀ ਨੇ ਉਨ੍ਹਾਂ ਨੂੰ ਰੈੱਡ ਕਾਰਡ ਦਿਖਾਇਆ। ਇਸ ਮੈਚ ਵਿਚ ਕੋਲੰਬੀਆ ਨੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀ ਨੂੰ 1-0 ਨਾਲ ਹਰਾਇਆ ਸੀ।

Facebook Comment
Project by : XtremeStudioz