Close
Menu

ਨੈਸਨਲ ਹੈਲਥ ਮਿਸਨ ਦੇ ਹੜਤਾਲੀ ਮੁਲਾਜਮਾਂ ਨੂੰ 20 ਅਪ੍ਰੈਲ ਤੱਕ ਡਿਊਟੀ ਤੇ ਹਾਜ਼ਰ ਹੋਣ ਦੀ ਅਪੀਲ

-- 12 April,2015

ਚੰਡੀਗੜ੍ਹ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਨੈਸਨਲ ਹੈਲਥ ਮਿਸਨ ਦੇ ਹੜਤਾਲੀ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਡਿਊਟੀ ਤੇ ਪਰਤਣ ਅਤੇ ਆਪਣਾ ਤੁਰੰਤ ਸੰਭਾਲਣ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਨੇ ਸਾਰੇ ਹੜਤਾਲੀ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਅਪ੍ਰੈਲ ਤੱਕ ਡਿਊਟੀ ਤੇ ਹਾਜ਼ਰ ਹੋ ਜਾਣ। ਜਿਹੜੇ ਮਿੱਥੇ ਸਮੇ ਤੇ ਹਾਜਰ ਨਹੀ’ ਹੁੰਦੇ ਉਨਾਂ ਦਾ ਕੰਟਰੈਕਟਰ ਰਿਨੀਊ ਨਹੀ ਕੀਤਾ ਜਾਵੇਗਾ ਅਤੇ ਉਨਾਂ ਨੂੰ ਕੰਟਰੈਕਟ ਖਤਮ ਕਰਨ ਦਾ ਨੋਟਿਸ ਦੇਣ ਲਈ ਕਾਰਵਾਈ ਆਰੰਭ ਦਿੱਤੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵਲੋ’ ਕਰਮਚਾਰੀ ਯੂਨੀਅਨਾਂ ਵਲੋ ਉਠਾਏ ਇਤਰਾਜਾਂ ਕਾਰਨ ਪਹਿਲਾਂ ਹੀ ਤਨਖਾਹਾਂ ਦੀ ਰੈਸਨਲਾਇਜਏਸਨ ਸਬੰਧੀ ਹੁਕਮ ਰੋਕ ਦਿੱਤੇ ਗਏ ਸਨ। ਸਿਹਤ ਮੰਤਰੀ ਵਲੋ’ ਨੈਸਨਲ ਹੈਲਥ ਮਿਸਨ ਕਰਮਚਾਰੀਆਂ ਦੀਆਂ ਯੂਨੀਅਨਾਂ ਨਾਲ ਕਈ ਵਾਰ ਗੱਲ ਕੀਤੀ ਗਈ ਅਤੇ ਮੁੱਖ ਸੰਸਦੀ ਪਾਰਲੀਮਾਨੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਦੀ ਅਗਵਾਈ ਅਧੀਨ ਇੱਕ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀ ਅਤੇ ਯੂਨੀਅਨਾਂ ਦੇ ਮੈਬਰਾਂ ਨੂੰ ਸਾਮਲ ਕੀਤਾ ਗਿਆ ਜੋ ਕਿ ਮੰਗਾਂ ਨੂੰ ਘੋਖਣ ਉਪਰੰਤ ਆਪਣੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਅੰਦਰ ਦੇਵੇਗੀ। ਇਹ ਮਹਿਸੂਸ ਕੀਤਾ ਗਿਆ ਕਿ ਇਸ ਦਿਸਾਂ ਇੱਨੇ ਜਿਆਦਾ ਕਦਮ ਚੁੱਕਣ ਤੋ’ ਬਾਅਦ ਵੀ ਕਰਮਚਾਰੀ ਆਪਣੀ ਡਿਊਟੀ ਤੇ  ਹਾਜ਼ਰ ਨਹੀ ਹੋਏ। ਸਿੱਟੇ ਵਜੋ’ ਜਨਤਾ ਨੂੰ ਜਰੂਰੀ ਸਿਹਤ ਸੇਵਾਵਾਂ ਹਾਸਲ ਕਰਨ ਵਿੱਚ ਅਸੁਵਿੱਧਾ ਹੋ ਰਹੀ ਹੈ।  ਵਿਭਾਗ ਵਲੋ’ ਪਹਿਲਾਂ ਹੀ ਹੜਤਾਲੀ ਮੁਲਾਜਮਾਂ ਲਈ ਨੋ ਵਰਕ ਨੋ ਪੇਅ ਦੇ ਹੁਕਮ ਜਾਰੀ ਕੀਤੇ  ਜਾ ਚੁੱਕੇ ਹਨ ਅਤੇ ਇਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਜੇਕਰ 20 ਅਪ੍ਰੈਲ ਤੱਕ ਕਰਮਚਾਰੀ ਆਪਣੀ ਡਿਊਟੀ ਤੇ ਹਾਜ਼ਰ ਨਹੀ’ ਹੁੰਦਾ ਤਾਂ ਵਿਭਾਗ ਨੂੰ ਮਜਬੂਰਨ ਉਨਾਂ ਦੀਆਂ ਕੰਟਰੈਕਟ ਸੇਵਾਵਾਂ ਸਮਾਪਤ ਕਰਨੀਆਂ ਪੈਣਗੀਆਂ।

Facebook Comment
Project by : XtremeStudioz