Close
Menu

ਨੋਟਲੀ ਵੱਲੋਂ ਪਿਛਲੀ ਸਰਕਾਰ ਵੱਲੋਂ ਸਿੱਖਿਆ ‘ਚ ਲਾਈ ਕਟੌਤੀ ਰੱਦ

-- 31 May,2015

ਕੈਲਗਰੀ, ਪ੍ਰੀਮੀਅਰ ਰਚੇਲ ਨੋਟਲੀ ਨੇ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਅਨੁਸਾਰ ਸਿੱਖਿਆ ਲਈ 10.3 ਕਰੋੜ ਡਾਲਰ ਹੋਰ ਫੰਡ ਦੇਣ ਦਾ ਐਲਾਨ ਕੀਤਾ ਹੈ, ਜਿਸ ਫੰਡ ਦੀ ਪਿੱਛਲੀ ਜਿੰਮ ਪ੍ਰੈਂਟਿਸ ਸਰਕਾਰ ਨੇ ਕਟੌਤੀ ਲਾ ਦਿੱਤੀ ਸੀ | ਕੈਲਗਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੋਟਲੀ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਸਰਕਾਰ ਸਿੱਖਿਆ ‘ਚ ਵਰਣਨਯੋਗ ਨਿਵੇਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਪਿਛਲੀ ਸਰਕਾਰ ਦੀ ਪ੍ਰਸਤਾਵਿਤ ਕਟੌਤੀ ਨੂੰ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ | ਚੋਣ ਮੁਹਿੰਮ ਦੌਰਾਨ ਐਨ. ਡੀ. ਪੀ. ਆਗੂ ਰਚੇਲ ਨੋਟਲੀ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਸਾਲ ਸਤੰਬਰ ‘ਚ ਗਰੇਡ-12 ‘ਚ ਦਾਖਲ ਹੋਣ ਵਾਲੇ ਅਨੁਮਾਨਿਤ 12000 ਨਵੇਂ ਵਿਦਿਆਰਥੀਆਂ ਲਈ ਫੰਡ ਜਾਰੀ ਕਰਨਗੇ ਤੇ ਤਤਕਾਲ ਟੋਰੀ ਸਰਕਾਰ ਵੱਲੋਂ ਲਾਈ ਕਟੌਤੀ ਖਤਮ ਕਰ ਦੇਣਗੇ | ਪ੍ਰੀਮੀਅਰ ਵੱਲੋਂ ਐਲਾਨੇ ਫੰਡ ‘ਚੋਂ 430 ਲੱਖ ਡਾਲਰ ਐਡਮਿੰਟਨ ਤੇ 600 ਲੱਖ ਡਾਲਰ ਕੈਲਗਰੀ ਨੂੰ ਮਿਲਣਗੇ |

Facebook Comment
Project by : XtremeStudioz