Close
Menu

ਨੌਜਵਾਨਾਂ ਚ ਵੱਧ ਰਹੇ ਨਸ਼ਿਆਂ ਲਈ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਜਿੰਮੇਵਾਰ : ਮਾਨ

-- 18 September,2013

ssm

ਚੰਡੀਗੜ੍ਹ,18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ” ਤਾਂ ਉਸ ਖੇਤ ਦੀ ਰਖਵਾਲੀ ਕੋਈ ਨਹੀਂ ਕਰ ਸਕਦਾ । ਪੰਜਾਬ ਦੀਆਂ ਜੇਲ੍ਹਾ ਵਿਚ ਅਤੇ ਪੰਜਾਬ ਸੂਬੇ ਵਿਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਨੌਜ਼ਵਾਨੀ ਵਿਚ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਵੱਧਦੇ ਜਾ ਰਹੇ ਰੁਝਾਂਨ ਲਈ ਜਦੋਂ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਹੀ ਜਿੰਮੇਵਾਰ ਹੋਵੇ ਤਾਂ ਇਸ ਵੱਧਣ-ਫੁੱਲਣ ਵਾਲੀ ਸਮਾਜਿਕ ਬੁਰਾਈ ਨੂੰ ਕੌਣ ਖ਼ਤਮ ਕਰੂ ਅਤੇ ਪੰਜਾਬ ਦੀ ਨੌਜ਼ਵਾਨੀ ਨੂੰ ਇਹਨਾਂ ਇਲਾਮਤਾਂ ਤੋਂ ਕੌਣ ਬਚਾਓ ?”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ ਬਾਦਲ ਵੱਲੋਂ ਇਸ ਸਮਾਜਿਕ ਬੁਰਾਈ ਦੀ ਰੋਕਥਾਮ ਕਰਨ ਦੀ ਠੋਸ ਕਦਮ ਚੁੱਕਣ ਦੀ ਬਜ਼ਾਇ ਸ੍ਰੀ ਸਸੀਕਾਂਤ ਸਾਬਕਾ ਡੀਜੀਪੀ ਜੇਲ੍ਹ ਵੱਲੋਂ ਉਠਾਏ ਮੁੱਦੇ ਅਤੇ ਸੁਝਾਵਾਂ ਦਾ ਮੌਜੂ ਬਣਾਉਣ ਅਤੇ ਆਪਣੇ ਯੂਥ ਬ੍ਰਗੇਡ ਜੋ ਇਹਨਾਂ ਕਾਲਿਆਂ ਧੰਦਿਆਂ ਵਿਚ ਸ਼ਾਮਿਲ ਹੈ, ਉਹਨਾਂ ਦੀ ਸਰਪ੍ਰਸਤੀ ਕਰਨ ਦੇ ਸਮਾਜ ਵਿਰੋਧੀ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਜਦੋ ਪੰਜਾਬ ਦੀਆਂ ਸਰਹੱਦਾਂ ਉਤੇ ਬੀæਐਸ਼ਐਫ, ਫ਼ੌਜ, ਸੀæਆਈæਡੀ, ਪੁਲਿਸ, ਆਈæਬੀ, ਰਾਅ ਅਤੇ ਚੌਕਸੀ ਵਿਭਾਗ ਦੀਆਂ ਸੱਤ ਮਜ਼ਬੂਤ ਤਹਾਂ ਹਨ ਅਤੇ ਪੂਰੀ ਸਰਹੱਦ ਉਤੇ 540 ਕਿਲੋਮੀਟਰ ਉਤੇ 9-9 ਫੁੱਟ ਉੱਚੀ ਕੰਡਿਆਲੀ ਤਾਰ ਦਾ ਜਾਲ ਵਿਛਾਇਆ ਹੋਇਆ ਹੈ, ਫਿਰ ਰਾਤ ਨੂੰ ਦਿਨ ਬਣਾਉਣ ਵਾਲੀਆਂ ਸਰਚ ਲਾਇਟਾਂ ਅਤੇ ਹਵਾਈ ਫੋਰਸ ਦੀ ਨਿਰੰਤਰ ਪੈਟ੍ਰੋਲਿੰਗ ਹੁੰਦੀ ਰਹਿੰਦੀ ਹੈ, ਉਸਦੇ ਬਾਵਜੂਦ ਰੋਜ਼ਾਨਾਂ ਹੀ ਇਹਨਾਂ ਸਰਹੱਦਾਂ ਤੋ ਕੁਇਟਲਾਂ ਦੇ ਰੁਪ ਵਿਚ ਹੈਰੋਇਨ, ਸਮੈਕ, ਗਾਂਜਾ, ਅਫ਼ੀਮ, ਭੁੱਕੀ ਆਦਿ ਨਸ਼ੀਲੀਆਂ ਵਸਤਾਂ ਕਿਸ ਤਰ੍ਹਾਂ ਦਾਖਲ ਹੋ ਰਹੀਆਂ ਹਨ ? ਇਸਦਾ ਜੁਆਬ ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਐਮæਪੀæ ਅਤੇ ਵਜ਼ੀਰ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਬਸਿੰਦਿਆਂ ਨੂੰ ਦੇਣ ।

ਉਹਨਾਂ ਕਿਹਾ ਕਿ ਬੀਤੇ ਕੁਝ ਸਮੇਂ ਪਹਿਲੇ ਐਸ਼ਐਸ਼ਪੀæ ਫਤਹਿਗੜ੍ਹ ਸਾਹਿਬ ਸ਼ ਹਰਦਿਆਲ ਸਿੰਘ ਮਾਨ ਦੀ ਜਿੰਮੇਵਾਰੀ ਵਾਲੀ ਕਾਰਗੁਜਾਰੀ ਦੀ ਬਦੌਲਤ ਜ਼ਿਲ੍ਹੇ ਵਿਚ ਅਸਲੇ ਅਤੇ ਨਸ਼ੀਲੀਆਂ ਵਸਤਾਂ ਦੀ ਤਸਕਰੀ ਵੱਡੇ ਕਾਂਡ ਵਾਪਰੇ। ਜਿਨ੍ਹਾਂ ਵਿਚ ਹਰਿਆਣੇ ਦੇ ਇਕ ਡੀæਐਸ਼ਪੀæ ਅਤੇ ਹੋਰ ਕਈ ਪਹੁੰਚ ਵਾਲੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਸਮੱਗਲਿੰਗ ਕਰਨ ਦੀ ਸੱਚਾਈ ਸਾਹਮਣੇ ਆਈ । ਉਸ ਸਮੇਂ ਅਜਿਹੇ ਵੱਡੇ ਅਪਰਾਧਿਕ ਕਾਰਵਾਈਆਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣੀ ਬਣਦੀ ਸੀ । ਲੇਕਿਨ ਦੁੱਖ ਅਤੇ ਅਫ਼ੋਸਸ ਹੈ ਕਿ ਸ਼ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਜ਼ਾਹਜ ਰਾਹੀ ਆ ਕੇ ਐਸ਼ਐਸ਼ਪੀæ ਫਤਹਿਗੜ੍ਹ ਸਾਹਿਬ ਨੂੰ ਮਿਲੇ ਅਤੇ ਉਹਨਾਂ ਵੱਡੇ ਅਪਰਾਧਾਂ ਉਤੇ ਕਾਰਵਾਈ ਠੱਪ ਕਰ ਦਿੱਤੀ ਗਈ ਅਤੇ ਇਮਾਨਦਾਰ ਐਸ਼ਐਸ਼ਪੀæ ਸ਼ ਹਰਦਿਆਲ ਸਿੰਘ ਮਾਨ ਦੀ ਬਦਲੀ ਕਰ ਦਿੱਤੀ ਗਈ । ਫਿਰ ਅਜਿਹੇ ਵੱਡੇ ਅਪਰਾਧਾਂ ਵਿਚ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੇ ਸਮਗਲਰ ਸ਼ਾਮਿਲ ਨਹੀਂ ਤਾਂ ਹੋਰ ਕੌਣ ਹੈ ? ਸ੍ਰੀ ਸਸੀਕਾਂਤ ਸਾਬਕਾ ਡੀæਜੀæਪੀæ ਜੇਲ੍ਹ ਨੇ ਦ੍ਰਿੜਤਾਂ ਨਾਲ ਇਸ ਗੰਭੀਰ ਮੁੱਦੇ ਨੂੰ ਉਠਾਕੇ ਇਸ ਅਤਿ ਖ਼ਤਰਨਾਕ ਸਮਾਜਿਕ ਬੁਰਾਈ ਦਾ ਅੰਤ ਕਰਨ ਦੀ ਗੱਲ ਕੀਤੀ ਸੀ । ਫਿਰ ਬਾਦਲ ਸਰਕਾਰ ਨੇ ਇਸ ਦਿਸ਼ਾਂ ਵੱਲ ਅਮਲ ਕਿਉ ਨਾ ਕੀਤੇ? ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੇ ਫਰਜ਼ਾਂ ਤੋ ਪਿੱਠ ਕਿਉ ਮੋੜੀ ਗਈ ? ਅਪਰਾਧਿਕ ਕਾਰਵਾਈਆਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨ ਦੋਸ਼ੀ ਹਨ ਜਾਂ ਫਿਰ ਸਸੀਕਾਂਤ ਵਰਗੇ ਇਮਾਨਦਾਰ ਅਫ਼ਸਰ ? ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਸ੍ਰੀ ਸਸੀਕਾਂਤ ਆਈæਪੀæਐਸ਼ ਅਫਸਰ ਨੇ ਇਸ ਸੰਬੰਧੀ ਡੀæਜੀæਪੀæ ਸੁਮੇਧ ਸੈਣੀ ਅਤੇ ਡੀæਜੀæਪੀæ ਇੰਟੈਲੀਜੈਟ ਨੂੰ ਲਿਖਤੀ ਰੂਪ ਵਿਚ ਇਸ ਸੰਬੰਧੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ । ਫਿਰ ਵੀ ਮੌਜੂਦਾਂ ਪੁਲਿਸ ਅਫ਼ਸਰਾਂ ਅਤੇ ਸਰਕਾਰ ਵੱਲੋ ਅਜਿਹੇ ਗੰਭੀਰ ਮੁੱਦਿਆਂ ਉਤੇ ਕੋਈ ਕਾਰਵਾਈ ਨਾ ਕਰਨਾ ਰਿਸ਼ਵਤਖੋਰ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਕਰੂਪ ਚਹਿਰਿਆਂ ਨੂੰ ਸਪੱਸਟ ਰੂਪ ਵਿਚ ਸਾਹਮਣੇ ਲਿਆਉਦਾ ਹੈ । ਇਸ ਲਈ ਇਹ ਕਹਿਣਾ ਵਾਜ਼ਿਬ ਹੋਵੇਗਾ ਕਿ ਬਾਦਲ-ਬੀਜੇਪੀ ਹਕੂਮਤ ਦੇ ਬਹੁਤੇ ਵਜ਼ੀਰ ਅਤੇ ਅਫ਼ਸਰਸ਼ਾਹੀ ਗੈਰ ਕਾਨੂੰਨੀ ਕੰਮਾਂ ਅਤੇ ਧੰਦਿਆਂ ਵਿਚ ਖੁਦ ਸ਼ਾਮਿਲ ਹੈ, ਇਸ ਲਈ ਹੀ ਕਿਸੇ ਇਮਾਨਦਾਰ ਅਫ਼ਸਰ ਵੱਲੋਂ ਉਠਾਏ ਸਮਾਜ ਪੱਖੀ ਮੁੱਦਿਆਂ ਉਤੇ ਕਾਰਵਾਈ ਨਾ ਹੋਣਾ ਇਸ ਗੱਲ ਨੂੰ ਸਪੱਸਟ ਕਰਦਾ ਹੈ ।

Facebook Comment
Project by : XtremeStudioz