Close
Menu

ਨੌੌਜਵਾਨਾਂ ਨੂੰ ਹੀ ਸਿੱਝਣਾ ਪੈਣਾ ਹੈ ਦੁਨੀਆਂ ਦੀਆਂ ਸਮੱਸਿਆਵਾਂ ਨਾਲ’

-- 26 September,2018

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਵਿੱਚ ਆਮ ਤੌਰ ’ਤੇ ਬਜ਼ੁਰਗ ਸਿਆਸਤਦਾਨ ਤੇ ਡਿਪਲੋਮੈਟ ਆਲਮੀ ਮਸਲਿਆਂ ਬਾਰੇ ਸੰਵਾਦ ਰਚਾਉਂਦੇ ਨਜ਼ਰ ਆਉਂਦੇ ਹਨ ਪਰ ਐਤਕੀਂ ਯੂਟਿਊਬ ’ਤੇ ਸਨਸਨੀ ਫੈਲਾਉਣ ਵਾਲੀ ਲਿਲੀ ਸਿੰਘ ਨੇ ਮੰਚ ’ਤੇ ਆ ਕੇ ਚੇਤੇ ਕਰਾਇਆ ਕਿ ਭਵਿੱਖ ਨੌਜਵਾਨਾਂ ਦਾ ਹੈ ਤੇ ਦੁਨੀਆਂ ਦੀਆਂ ਸਮੱਸਿਆਵਾਂ ਉਨ੍ਹਾਂ ਨੂੰ ਹੀ ਹੱਲ ਕਰਨੀਆਂ ਪੈਣਗੀਆਂ। ਲਿਲੀ ਸਿੰਘ ਜੋ ਯੂਨੀਸੈੱਫ ਦੀ ਸਦਭਾਵਨਾ ਦੂਤ ਵੀ ਹੈ, ਨੇ ਕੱਲ੍ਹ ਆਲਮੀ ਆਗੂਆਂ ਤੇ ਨੌਜਵਾਨਾਂ ਦੇ ਆਲ੍ਹਾ-ਮਿਆਰੀ ਯੂਥ2030 ਸੰਮੇਲਨ ਵਿੱਚ ਆਖਿਆ ਕਿ ਜਦੋਂ ਨੌਜਵਾਨਾਂ ਨੂੰ ਸਿਖਿਅਤ ਕਰਨ ਲਈ ਨਿਵੇਸ਼ ਕੀਤਾ ਜਾਂਦਾ ਹੈ ਤਾਂ ਉਹ ਦੁਨੀਆ ਨੂੰ ਦਰਕਾਰ ਮਸ਼ਾਲ ਦੇ ਅਲੰਬਰਦਾਰ ਬਣ ਜਾਂਦੇ ਹਨ। ਭਾਰਤੀ ਮੂਲ ਦੀ ਕੈਨੇਡੀਅਨ ਲਿਲੀ ਸਿੰਘ ਦੇ ਯੂਟਿਊਬ ’ਤੇ 1.1 ਕਰੋੜ ਤੋਂ ਜ਼ਿਆਦਾ ਪ੍ਰਸੰਸਕ ਹਨ ਤੇ ਉਸ ਨੇ ਸਾਲ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ‘‘ ਹਾਓ ਟੂ ਬੀ ਏ ਬਾਊਜ਼ੀ ’’ ਲਿਖੀ ਸੀ ਤੇ ਐਚਬੀਓ ਦੀ ਫਿਲਮ ‘‘ ਫਾਰਨਹੀਟ 451’’ ਵਿੱਚ ਕਿਰਦਾਰ ਨਿਭਾਇਆ ਸੀ ਅਤੇ ਫੋਰਬਿਸ ਮੈਗਜ਼ੀਨ ਦੀ ਮਨੋਰੰਜਨ ਵੰਨਗੀ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਵਿੱਚ ਅੱਵਲ ਰਿਹਾ ਸੀ। ਇਸ ਸਮਾਗਮ ਵਿੱਚ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਦੀ ਸੰਯੁਕਤ ਰਾਸ਼ਟਰ ਦੀ ਯੁਵਾ ਰਣਨੀਤੀ ਦੀ ਵੀ ਘੁੰਢ ਚੁਕਾਈ ਕੀਤੀ ਗਈ। ਲਿਲੀ ਸਿੰਘ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਜਿਹੜੇ ਮੰਚ ਨੇ ਉਸ ਨੂੰ ਦੁਨੀਆ ਭਰ ’ਚ ਪ੍ਰਸਿੱਧ ਕੀਤਾ, ਤੀਹ ਸਾਲ ਪਹਿਲਾਂ ਉਸ ਦਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਸੀ।ਵਿਸ਼ਵ ਬੈਂਕ ਦੇ ਮੁਖੀ ਜਿਮ ਯੌਂਗ ਕਿਮ ਨੇ 1960ਵਿਆਂ ਤੇ 70ਵਿਆਂ ਦੇ ਬਾਗ਼ੀਆਨਾ ਤਬੀਅਤ ਦੇ ਮਾਲਕ ਨੌਜਵਾਨਾਂ ਨੂੰ ਚੇਤੇ ਕਰਦਿਆਂ ਕਿਹਾ ‘‘ਤੀਹ ਸਾਲ ਤੋਂ ਉਪਰ ਕਿਸੇ ਵੀ ਸ਼ਖ਼ਸ ਦੀ ਸਿਰਫ਼ ਕਹੀ ਹੋਈ ਗੱਲ ’ਤੇ ਇਤਬਾਰ ਨਾ ਕਰੋ। ਸਿਖਿਆ ’ਤੇ ਖਰਚ ਜਾਂ ਜਲਵਾਯੂ ਤਬਦੀਲੀ ਬਾਰੇ ਸਾਡੇ ਉੱਤੇ ਭਰੋਸਾ ਨਾ ਕਰਿਓ। ਤੁਸੀਂ ਖ਼ੁਦ ਫ਼ੈਸਲਾ ਕਰੋ ਕਿ ਤੁਸੀਂ ਕਿਹੋ ਜਿਹੀ ਦੁਨੀਆਂ ਵਿੱਚ ਰਹਿਣਾ ਹੈ।

Facebook Comment
Project by : XtremeStudioz