Close
Menu

ਨੰਬਰ ਇਕ ਨਡਾਲ ਨੂੰ ਹਰਾ ਕੇ ਜੋਕੋਵਿਚ ਨੇ ਜਿੱਤਿਆ ਚਾਈਨਾ ਓਪਨ

-- 07 October,2013

ਬੀਜਿੰਗ- ਸਪੇਨ ਦਾ ਰਾਫੇਲ ਨਡਾਲ ਬੇਸ਼ੱਕ ਵਿਸ਼ਵ ਰੈਂਕਿੰਗ ਵਿਚ ਦੁਨੀਆ ਦਾ ਨੰਬਰ ਇਕ ਖਿਡਾਰੀ ਬਣ ਗਿਆ ਪਰ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਉਸ ਨੂੰ ਐਤਵਾਰ ਨੂੰ 6-3, 6-4 ਨਾਲ ਹਰਾ ਕੇ ਚਾਈਨਾ ਓਪਨ ਦਾ ਖਿਤਾਬ ਜਿੱਤਣ ਦੇ ਨਾਲ ਦਿਖਾ ਦਿੱਤਾ ਕਿ ਉਹ ਹੁਣ ਵੀ ਅਸਲੀ ‘ਬਾਸ’ ਹੈ।
ਜੋਕੋਵਿਚ ਦਾ ਪੰਜ ਸਾਲਾਂ ਵਿਚ ਇਹ ਚੌਥਾ ਚਾਈਨਾ ਓਪਨ ਖਿਤਾਬ ਹੈ ਹਾਲਾਂਕਿ ਸੋਮਵਾਰ ਨੂੰ ਨਵੀਂ ਵਿਸ਼ਵ ਰੈਂਕਿੰਗ ਜਾਰੀ ਹੋਣ ‘ਤੇ ਨਡਾਲ ਸਰਬੀਆਈ ਖਿਡਾਰੀ ਨੂੰ ਹਟਾ ਕੇ ਅਧਿਕਾਰਕ ਰੂਪ ਨਾਲ ਨੰਬਰ ਵਨ ਬਣ ਜਾਵੇਗਾ।
ਸਰਬੀਆਈ ਖਿਡਾਰੀ ਦਾ ਇਸ ਸਾਲ ਅਪ੍ਰੈਲ ਤੋਂ ਬਾਅਦ ਇਹ ਪਹਿਲਾ ਖਿਤਾਬ ਹੈ। ਉਸ ਨੇ 2009, 2010 ਤੇ 2012 ਵਿਚ ਚਾਈਨਾ ਓਪਨ ਖਿਤਾਬ ਜਿੱਤਿਆ ਸੀ ਜਦਕਿ 2011 ਵਿਚ ਉਹ ਸੱਟ ਕਾਰਨ ਇਸ ਵਿਚ ਹਿੱਸਾ ਨਹੀਂ ਲੈ ਸਕਿਆ ਸੀ।
ਜੋਕੋਵਿਚ ਨੇ ਬੀਜਿੰਗ ਵਿਚ ਇਸ ਤਰ੍ਹਾਂ ਆਪਣਾ ਲਵ ਅਫੇਅਰ ਬਰਕਰਾਰ ਰੱਖਿਆ ਤੇ ਨਡਾਲ ਨੂੰ ਇਕ ਘੰਟਾ 27 ਮਿੰਟ ਵਿਚ ਹਰਾ ਕੇ ਟੂਰਨਾਮੈਂਟ ਵਿਚ ਆਪਣਾ ਰਿਕਾਰਡ 19.0 ਪਹੁੰਚਾ ਦਿੱਤਾ। ਇਸ ਹਾਰ ਦੇ ਨਾਲ ਨਡਾਲ ਦਾ 200 5ਤੋਂ ਬਾਅਦ ਪਹਿਲੀ ਵਾਰ ਚਾਈਨਾ ਓਪਨ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਨਡਾਲ ਨੇ ਇਸ ਫਾਈਨਲ ਤੋਂ ਪਹਿਲਾਂ ਜੋਕੋਵਿਕ ਨੂੰ ਆਪਣੇ ਪਿਛਲੇ ਤਿੰਨ ਮੁਕਾਬਲਿਆਂ ਵਿਚ ਹਰਾਇਆ ਸੀ। ਨਡਾਲ ਨੂੰ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਸਥਾਨ ਹਾਸਲ ਕਰਨ ਲਈ ਇੱਥੇ ਫਾਈਨਲ ਵਿਚ ਪਹੁੰਚਣਾ ਜ਼ਰੂਰੀ ਸੀ ਤੇ ਚੈੱਕ ਗਣਰਾਜ ਦੇ ਟਾਮਸ ਬੇਦ੍ਰਿਚ ਦੇ ਸੈਮੀਫਾਈਨਲ ਵਿਚ ਰਿਟਾਇਰ ਹੋਣ ਦੇ ਨਾਲ ਹੀ ਨਡਾਲ ਨੇ ਰੈਂਕਿੰਗ ਵਿਚ ਬਾਦਸ਼ਾਰਤ ਫਿਰ ਤੋਂ ਹਾਸਲ ਕਰ ਲਈ ਪਰ ਇਸ ਸਾਲ ਫ੍ਰੈਂਚ ਓਪਨ ਤੇ ਯੂ. ਐੱਸ. ਓਪਨ ਸਮੇਤ ਕੁਲ 10 ਖਿਤਾਬ ਜਿੱਤਣ ਦੇ ਵਾਲੇ ਨਡਾਲ ਦੀ ਨੰਬਰ ਇਕ ਵਨ ਬਣਨ ਦੀ ਖੁਸ਼ੀ 24 ਘੰਟੇ ਬਾਅਦ ਹੀ ਹਵਾ ਵਿਚ ਉਡ ਗਈ।
ਨਡਾਲ ਇਸ ਸਾਲ ਹਾਰਟ ਕੋਰਟ ‘ਤੇ ਅਜੇਤੂ ਰਹਿੰਦੇ ਹੋਏ ਫਾਈਨਲ ਵਿਚ ਉਤਰਿਆ ਸੀ ਪਰ ਉਹ ਜੋਕੋਵਿਚ ਦੀ ਸ਼ਕਤੀਸ਼ਾਲੀ ਗ੍ਰਾਊਂਡ ਸਟ੍ਰੋਕਸ ਤੇ ਵਿਨਰਸ ਦਾ ਕੋਈ ਜਵਾਬ ਨਾ ਦੇ ਸਕਿਆ। ਨਡਾਲ ਜੁਲਾਈ 2011 ਤੋਂ ਬਾਅਦ ਪਹਿਲੀ ਵਾਰ ਨੰਬਰ ਵਨ ਬਣਿਆ ਹੈ ਤੇ ਸਾਲ ਦਾ ਅੰਤ ਉਹ ਨੰਬਰ ਇਕ ਖਿਡਾਰੀ ਦੇ ਰੂਪ ਵਿਚ ਕਰੇਗਾ ਜਦਕਿ ਪਿਛਲੀ ਦੋ ਵਾਰ ਤੋਂ ਇਹ ਕਾਰਨਾਮਾ ਜੋਕੋਵਿਚ ਕਰਦਾ ਆਇਆ ਸੀ।

Facebook Comment
Project by : XtremeStudioz