Close
Menu

ਪਛਡ਼ੇ ਵਰਗਾਂ ਤੇ ਦਲਿਤਾਂ ਦੇ ਹੱਕਾਂ ਲਈ ਲਡ਼ਾਈ ਜਾਰੀ ਰੱਖਾਂਗਾ: ਲਾਲੂ

-- 30 September,2015

ਪਟਨਾ, 30 ਸਤੰਬਰ: ਜਾਤੀਵਾਦੀ ਟਿੱਪਣੀਅਾਂ ਕਾਰਨ ਚੋਣ ਕਮਿਸ਼ਨ ਦੇ ਨਿਸ਼ਾਨੇ ’ਤੇ ਆਏ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਅੈਸਅੈਸ ਦੇ ਮੁਖੀ ਮੋਹਨ ਭਾਗਵਤ ’ਤੇ ਤਿੱਖਾ ਹਮਲਾ ਕਰਦਿਅਾਂ ਕਿਹਾ ਕਿ ਉਹ ਭਾਵੇਂ ਉਸ ਨੂੰ ‘ਫਾਹੇ’ ਲਗਾ ਦੇਣ ਪਰ ਉਨ੍ਹਾਂ ਵੱਲੋਂ ਪਛਡ਼ੇ ਵਰਗਾਂ, ਦਲਿਤਾਂ ਅਤੇ ਗ਼ਰੀਬਾਂ ਦੇ ਹੱਕਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਹ ਚੁੱਪਚਾਪ ਬੈਠ ਕੇ ਨਹੀਂ ਦੇਖਣਗੇ। ਸ੍ਰੀ ਲਾਲੂ ਪ੍ਰਸਾਦ ਨੇ ਟਵੀਟ ਕੀਤਾ, ‘ਰਾਖਵਾਂਕਰਨ ਖਤਮ ਕਰਨ ਲਈ ਮੋਦੀ ਨੂੰ ਆਰਅੈਸਅੈਸ ਮੁਖੀ ਮੋਹਨ ਭਾਗਵਤ ਨੂੰ ਭਾਰਤ ਰਤਨ ਦੇਣ ਦਿਓ। ਗ਼ਰੀਬਾਂ, ਦਲਿਤਾਂ ਤੇ ਪਛਡ਼ੇ ਵਰਗਾਂ ਦੇ ਹੱਕਾਂ ਲਈ ਲਡ਼ਨ ਲਈ ਭਾਵੇਂ ਉਹ ਮੈਨੂੰ ਫਾਹ ਲਗਾਉਣ ਦਾ ਫ਼ੈਸਲਾ ਕਰਨ ਲੈਣ ਪਰ ਮੈਂ ਚੁੱਪ ਨਹੀਂ ਬੈਠਾਂਗਾ। ਜੇਕਰ ਮੋਦੀ ਸੰਯੁਕਤ ਰਾਸ਼ਟਰ ਵਿੱਚ ਮੇਰੇ ਖ਼ਿਲਾਫ਼ ਪਟੀਸ਼ਨ ਪਾ ਦੇਵੇਗਾ ਤਾਂ ਵੀ ਮੈਂ ਰਾਖਵੇਂਕਰਨ ਵਿੱਚ ਵਾਧੇ ਅਤੇ ਜਾਤ ਆਧਾਰਤ ਜਨਗਣਨਾ ਰਿਪੋਰਟ ਜਨਤਕ ਕੀਤੇ ਜਾਣ ਤਕ ਚੁੱਪ ਨਹੀਂ ਬੈਠਾਂਗਾ।’
ਦੱਸਣਯੋਗ ਹੈ ਕਿ ਅੈਰਜੇਡੀ ਮੁਖੀ ਨੇ ਆਪਣੇ ਪੁੱਤਰ ਤੇਜਸੀ ਯਾਦਵ ਦੇ ਹੱਕ ਵੱਚ ਰਾਘੋਪੁਰ ਵਿੱਚ ਅੈਤਵਾਰ ਨੂੰ ਰੈਲੀ ਦੌਰਾਨ ਬਿਹਾਰ ਚੋਣਾਂ ਨੂੰ ਪਛਡ਼ੀਅਾਂ ਤੇ ਉੱਚ ਜਾਤੀ ਦੇ ਲੋਕਾਂ ਵਿਚਾਲੇ ਸਿੱਧੀ ਲਡ਼ਾਈ ਕਰਾਰ ਦਿੰਦਿਅਾਂ ਯਾਦਵ ਅਤੇ ਹੋਰ ਪਛਡ਼ੇ ਵਰਗਾਂ ਨੂੰ ਭਾਜਪਾ ਨੂੰ ਖਦੇਡ਼ਨ ਦਾ ਸੱਦਾ ਦਿੱਤਾ ਸੀ।

Facebook Comment
Project by : XtremeStudioz