Close
Menu

ਪਟਨਾ ਬੰਬ ਧਮਾਕੇ ਸ਼ਾਂਤੀ ਅਤੇ ਆਪਸੀ ਭਾਈਚਾਰੇ ਵਿਚ ਵਿਘਨ ਪਾਉਣ ਦੀ ਕੋਸ਼ਿਸ਼-ਬਾਦਲ

-- 28 October,2013

cmਚੰਡੀਗੜ੍ਹ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਬਿਹਾਰ ਦੇ ਪਟਨਾ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਧਮਾਕੇ ਦੇਸ਼ ਦੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਵਿਚ ਸਿੱਧੇ ਰੂਪ ਵਿਚ ਵਿਘਨ ਪਾਉਣ ਦੇ ਉਦੇਸ਼ ਨਾਲ ਕਰਵਾਏ ਗਏ ਹਨ।
ਇਥੋਂ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਬੰਬ ਧਮਾਕਿਆਂ ਨੂੰ ਇਕ ‘ਅਣਮਨੁੱਖੀ ਅਤੇ ਕਾਇਰਤਾ ਭਰਿਆ ਕੰਮ’ ਕਰਾਰਦਿਆਂ ਕਿਹਾ ਕਿ ਯੂ.ਪੀ.ਏ ਦੀ ਸਰਕਾਰ ਦੌਰਾਨ ਇਨ੍ਹਾਂ ਧਮਾਕਿਆਂ ਕਰਕੇ ਇਕ ਵਾਰ ਫਿਰ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਸ. ਬਾਦਲ ਨੇ ਇਸ ਗੱਲ ਦੀ ਅਸ਼ੰਕਾ ਜਤਾਈ ਕਿ ਇਨ੍ਹਾਂ ਧਮਾਕਿਆਂ ਦਾ �ੁਦੇਸ਼ ਲੋਕਾਂ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੀ ਰੈਲੀ ਵਿਚ ਸ਼ਾਮਲ ਹੋਣ ਤੋਂ ਰੋਕਣਾ ਸੀ।
ਸ. ਬਾਦਲ ਨੇ ਕਿਹਾ ਕਿ ਸਾਡੇ ਆਗੂਆਂ ਵਲੋਂ ਜਨਤਕ ਸਮਾਗਮਾਂ ‘ਚ ਕਹੇ ਜਾਣ ਵਾਲੇ ਕਥਨਾਂ ਸਬੰਧੇ ਬਹੁਤ ਜਿਆਦਾ ਸਾਵਧਾਨੀ ਵਰਤਨ ਬਾਰੇ ਇਕ ਵਾਰ ਮੁੜ ਤੋਂ ਸੋਚਣ ਦੀ ਸਥਿਤੀ ਪੈਦਾ ਹੋ ਗਈ ਹੈ ਉਨ੍ਹਾਂ ਕਿਹਾ ਕਿ ਅਜਿਹਾ ਹੀ ਇਕ ਭਾਸ਼ਣ ਹਾਲ ਹੀ ਵਿਚ ਸ਼੍ਰੀ ਰਾਹੁਲ ਗਾਂਧੀ ਨੇ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਕਿਸੇ ਨੂੰ ਦੋਸ਼ ਨਹੀ ਦੇ ਰਿਹਾ ਪਰ ਇਸ ਮੌਕੇ ਸਾਡੇ ਦੇਸ਼ ਵਿਚ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਵਰਗੇ ਮੁੱਦਿਆਂ ‘ਤੇ ਹਰ ਇਕ ਨੂੰ ਪਹਿਰਾ ਦੇਣ ਦੀ ਜਰੂਰਤ ਹੈ, ਭਾਵੇਂ ਰਾਜਨੀਤਕ ਪੱਧਰ ‘ਤੇ ਕਿਸੇ ਦੀ ਕੋਈ ਵੀ ਵਿਚਾਰਧਾਰਾ ਹੋਏ। ਉਨ੍ਹਾਂ ਕਿਹਾ ਕਿ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣਾ ਕਿਸੇ ਵੀ ਸਿਆਸੀ ਭਾਸ਼ਣਬਾਜੀ ਤੋਂ ਉਪਰ ਹੋਣਾਂ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜਰ ਇਨ੍ਹਾਂ ਧਮਾਕਿਆਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਿਆਸੀ ਆਗੂਆਂ ਨੂੰ ਹਰ ਸ਼ਬਦ ਬਹੁਤ ਜਿੰਮੇਵਾਰੀ ਅਤੇ ਧਿਆਨਪੂਰਵਕ ਬੋਲਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਨ੍ਹਾਂ ਧਮਾਕਿਆਂ ਨੇ ਖਾਸ ਤੌਰ ‘ਤੇ ਮੁਜੱਫਰਨਗਰ ਵਿਚ ਹੋਈਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਵਾਪਰੇ ਤਨਾਅ ਉਪਰੰਤ ਸਾਡੀਆਂ ਸਥਾਨਕ ਅਤੇ ਕੌਮੀ ਪੱਧਰ ਦੀਆਂ ਖੁਫੀਆ ਏਜੰਸੀਆਂ ਦੀ ਨਾਕਾਮਯਾਬੀ ਨੂੰ ਵੀ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਖੁਫੀਆ ਏਜੰਸੀਆਂ ਤੋਂ ਪ੍ਰਾਪਤ ਰਿਪੋਰਟਾਂ ‘ਤੇ ਕਾਰਵਾਈ ਕਰਨ ਦੀ ਪ੍ਰਮੁੱਖ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ।
ਸ. ਬਾਦਲ ਨੇ ਇਸ ਗੱਲ ‘ਤੇ ਚਿੰਤਾ ਜਾਹਿਰ ਕੀਤੀ ਕਿ ਕਾਂਗਰਸ ਅਗੁਵਾਈ ਵਾਲੀ ਕੇਂਦਰ ਸਰਕਾਰ ਦੀ ਹਮੇਸ਼ਾਂ ਹੀ ਇਹ ਆਦਤ ਰਹੀ ਹੈ ਕਿ ਉਹ ਆਪਣੇ ਖੁਫੀਆ ਤੰਤਰ ਦੀ ਨਾਕਾਮਯਾਬੀ ਦਾ ਭਾਂਡਾ ਸੂਬਾ ਸਰਕਾਰਾਂ ਸਿਰ ਭੰਨਦੀ ਆਈ ਹੈ ਜਦਕਿ ਪ੍ਰਮੁੱਖ ਤਾਕਤਾਂ ਭਾਰਤ ਸਰਕਾਰ ਕੋਲ ਹੁੰਦੀਆਂ ਹਨ।

Facebook Comment
Project by : XtremeStudioz