Close
Menu

ਪਟਾਕਿਆਂ ‘ਤੇ ਰੋਕ ਨੂੰ ਲੈ ਕੇ ਤਿੰਨ ਬੱਚੇ ਸੁਪਰੀਮ ਕੋਰਟ ਪਹੁੰਚੇ

-- 01 October,2015

ਨਵੀਂ ਦਿੱਲੀ, ਤਿੰਨ ਬੱਚਿਆਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਦੁਸਹਿਰੇ ਤੇ ਦੀਵਾਲੀ ‘ਤੇ ਪਟਾਕੇ ਚਲਾਉਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਵੱਖਰੀ ਤਰ੍ਹਾਂ ਦੀ ਇਸ ਪਟੀਸ਼ਨ ਨੂੰ ਦਾਖਲ ਕਰਨ ਵਾਲੇ ਇਨ੍ਹਾਂ ਬੱਚਿਆਂ ਦੀ ਉਮਰ 6 ਤੋਂ 14 ਮਹੀਨਿਆਂ ਦੇ ਵਿਚਕਾਰ ਹੈ। ਬੱਚਿਆਂ ਵਲੋਂ ਇਹ ਪਟੀਸ਼ਨ ਉਨ੍ਹਾਂ ਦੇ ਪਿਤਾ ਨੇ ਦਾਖਲ ਕਰਵਾਈਆਂ ਹਨ। ਦਿੱਲੀ ਦੇ ਇਹ ਬੱਚੇ ਜੋਯਾ ਰਾਵ ਭਸੀਨ, ਅਰਜੁਨ ਗੋਇਲ ਤੇ ਆਰਵ ਭੰਡਾਰੀ ਨੇ ਸਥਾਨਕ ਪ੍ਰਸ਼ਾਸਨ ਵਲੋਂ ਆਵਾਜ਼ ਤੇ ਹਵਾ ਪ੍ਰਦੂਸ਼ਣ ‘ਤੇ ਰੋਕ ਲਗਾਉਣ ‘ਚ ਨਾਕਾਮ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਦੀਵਾਲੀ ਤੇ ਦੁਸਹਿਰੇ ‘ਤੇ ਚਲਾਏ ਜਾਣ ਵਾਲੇ ਪਟਾਕਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਤਾਂ ਉਹ ਹੀ ਹੋਣਗੇ। ਇਸ ਲਈ ਦਿੱਲੀ ਸਰਕਾਰ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਦੇਣ ਤੋਂ ਰੋਕਿਆ ਜਾਵੇ। ਬੱਚਿਆਂ ਵਲੋਂ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਮੁਕਤ ਵਾਤਾਵਰਨ ‘ਚ ਵੱਡਾ ਹੋਣਾ ਉਨ੍ਹਾਂ ਦਾ ਅਧਿਕਾਰ ਹੈ।

Facebook Comment
Project by : XtremeStudioz