Close
Menu

ਪਟੋਲੋ ਪੁਲ ਬਦਲਣ ਬਾਰੇ ਸਰੀ ਅਤੇ ਨਿਊਵੈਸਟ ਵਾਸੀ ਵੰਡੇ ਗਏ

-- 12 September,2013

pool

ਸਰੀ,12 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਗ੍ਰੇਟਰ ਵੈਨਕੂਵਰ ‘ਚ ਸਰੀ-ਨਿਊਵੈਸਟ ਅਤੇ ਵੈਨਕੂਵਰ ਨੂੰ ਆਪਸ ਵਿੱਚ ਜੋੜਨ ਵਾਲੇ ਪਟੋਲੋ ਪੁਲ ਦੀ ਤਕਦੀਰ ਬਾਰੇ ਫੈਸਲਾ ਹੋਣਾ ਬਾਕੀ ਹੈ । ਫਰੇਜ਼ਰ ਦਰਿਆ ‘ਤੇ ਬਣੇ ਪੌਣੀ ਸਦੀ ਪੁਰਾਣੇ ਇਸ ਪੁਲ ਦੇ ਪੁਨਰ ਨਿਰਮਾਣ ਬਾਰੇ ਵਿਚਾਰਾਂ ਹੋ ਰਹੀਆਂ ਹਨ । ਸਰੀ ਦੇ ਜ਼ਿਆਦਾਤਾਰ ਵਸਨੀਕ ਪੁਰਾਣੇ ਪੁਲ ਦੀ ਜਗ੍ਹਾ ਨਵਾਂ ਛੇ ਲੇਨਾਂ ਵਾਲ ਪੁਲ ਉਸਾਰੇ ਜਾਣ ਦੇ ਹੱਕ ਵਿੱਚ ਹਨ, ਜਦੋਂ ਕਿ ਨਿਊਵੈਸਟ ਮਨਿਸਟਰ ਦੇ ਸਿਰਫ 38 ਫੀਸਦੀ ਲੋਕਾਂ ਨੇ ਨਵਾਂ ਅਤੇ ਵਧੇਰੇ ਚੌੜਾ ਪੁਲ ਬਣਾਏ ਜਾਣ ਦੀ ਹਾਮੀ ਭਰੀ ਹੈ । 1937 ਵਿੱਚ ਖੋਲ੍ਹਿਆ ਗਿਆ ਇਹ ਪੁਲ ਲੋਅਰ ਮੇਨਲੈਂਡ ਦੇ ਸਭ ਤੋਂ ਪੁਰਾਣੇ ਪੁਲਾਂ ਵਿੱਚੋਂ ਇੱਕ ਹੈ। ਇਸ ਪੁਲ ਤੋਂ ਇੱਕ ਹਫਤੇ ਵਿੱਚ ਔਸਤਨ 73,000 ਵਾਹਨ ਲੰਘਦੇ ਹਨ । ਸਮਝਿਆ ਜਾ ਰਿਹਾ ਹੈ ਕਿ ਇਹ ਪੁਲ ਹੁਣ ਭੂਚਾਲ ਦਾ ਝਟਕਾ ਜਾਂ ਸਮੁੰਦਰੀ ਜ਼ਹਾਜ ਦੀ ਟੱਕਰ ਸਹਿਣ ਦੇ ਯੋਗ ਨਹੀਂ ਰਿਹਾ ।

Facebook Comment
Project by : XtremeStudioz