Close
Menu

ਪਤਨੀ ਦੀ ਮਿਜ਼ਾਜਪੁਰਸੀ ਲਈ ਸ਼ਰੀਫ ਬਰਤਾਨੀਆ ਰਵਾਨਾ

-- 15 June,2018

ਲਾਹੌਰ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਆਪਣੀ ਬਿਮਾਰ ਪਤਨੀ ਕੁਲਸੂਮ ਨਵਾਜ਼ ਦੀ ਸਿਹਤ ਦਾ ਹਾਲ ਜਾਨਣ ਲਈ ਅੱਜ ਆਪਣੀ ਧੀ ਮਰੀਅਮ  ਨਾਲ ਲੰਡਨ ਰਵਾਨਾ ਹੋ ਗਏ ਜਦ ਕਿ ਦੇਸ਼ ਦੀ ਭਿ੍ਸ਼ਟਾਚਾਰ ਰੋਕੂ ਸੰਸਥਾ ਉਨ੍ਹਾਂ ਨੂੰ ਆਪਣਾ ਨਾਂ ਐਗਜ਼ਿਟ ਕੰਟਰੋਲ ਲਿਸਟ (ਈਸੀਐਨ) ਵਿੱਚ ਦਰਜ ਕਰਾਉਣ ਦੀ ਬੇਨਤੀ ਕਰ ਚੁੱਕੀ ਹੈ। ਸੰਸਥਾ ਨੂੰ ਸ਼ੱਕ ਹੈ ਕਿ ਅਦਾਲਤ ਵਿੱਚ ਭਿ੍ਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਸ਼ਰੀਫ਼ ਸ਼ਾਇਦ ਦੇਸ਼ ਵਿੱਚ ਨਾ ਪਰਤਣ। ਸ਼ਰੀਫ਼ (68) ਅਤੇ ਉਨ੍ਹਾਂ ਦੀ ਧੀ ਅੱਜ ਸਵੇਰੇ ਲਾਹੌਰ ਹਵਾਈ ਅੱਡੇ ਤੋਂ ਲੰਡਨ ਲਈ ਰਵਾਨਾ ਹੋਏ। ਉਹ ਕਤਰ ਹੁੰਦੇ ਹੋਏ ਲੰਡਨ ਪਹੁੰਚੇ। ਮਰੀਅਮ ਨੇ ਟਵੀਟ ਕੀਤਾ, ‘‘ਲੰਡਨ ਰਵਾਨਾ ਹੋ ਰਹੀ ਹਾਂ। ਅਸੀਂ ਅਗਲੇ ਹਫ਼ਤੇ ਵਾਪਸ ਆ ਜਾਵਾਂਗੇ। ਅੰਮੀ (ਮਾਂ) ਨਾਲ ਮਿਲਣ ਅਤੇ ਉਨ੍ਹਾਂ ਨੂੰ ਗਲੇ ਲਗਾਉਣ ਲਈ ਹੁਣ ਹੋਰ ਸਬਰ ਨਹੀਂ ਕਰ ਸਕਦੀ।’’
ਕੁਲਸੂਮ ਗਲੇ ਦੇ ਕੈਂਸਰ ਤੋਂ ਪੀੜਤ ਹੈ ਅਤੇ ਲੰਡਨ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਕੰਮ ਚਲਾਉੂ ਸਰਕਾਰ ਨੇ ਈਸੀਐਨ ’ਤੇ ਸ਼ਰੀਫ਼ ਪਰਿਵਾਰ ਦਾ ਨਾਂ ਦਰਜ ਕਰਨ ਲਈ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਬੇਨਤੀ ਨੂੰ ਨਾ ਤਾਂ ਖ਼ਾਰਜ ਕੀਤਾ ਅਤੇ ਨਾ ਹੀ ਮਨਜ਼ੂਰ ਕੀਤਾ।   

Facebook Comment
Project by : XtremeStudioz