Close
Menu

ਪਤੰਜਲੀ ਫੂਡ ਪਾਰਕ ਗੋਲੀਬਾਰੀ ਮਾਮਲਾ- ਰਾਮਦੇਵ ਤੋਂ ਹੋ ਸਕਦੀ ਹੈ ਪੁੱਛਗਿਛ

-- 29 May,2015

ਹਰਿਦੁਆਰ, 29 ਮਈ – ਪਤੰਜਲੀ  ਹਰਬਲ ਫੂਡ ਪਾਰਕ ਦੇ ਸਟਾਫ ਤੇ ਟਰਾਂਸਪੋਰਟ ਯੂਨੀਅਨ ਦੇ ਕਰਮਚਾਰੀਆਂ ਵਿਚਕਾਰ ਹੋਏ ਖੂਨੀ ਸੰਘਰਸ਼ ‘ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ‘ਚ ਬਾਬਾ ਰਾਮਦੇਵ ਤੋਂ ਵੀ ਪੁੱਛਗਿਛ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਰਾਮਦੇਵ ਵੀ ਮੌਕੇ ‘ਤੇ ਮੌਜੂਦ ਸੀ। ਉਥੇ ਸਥਾਨਕ ਲੋਕਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਜਾਣ ਤੱਕ ਫੂਡ ਪਾਰਕ ਬੰਦ ਕਰਵਾ ਦਿੱਤਾ ਹੈ। ਮੌਕੇ ‘ਤੇ ਵੱਡੀ ਪੱਧਰ ‘ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਗੌਰਤਲਬ ਹੈ ਕਿ ਬਾਬਾ ਰਾਮਦੇਵ ਦੇ ਹਰਿਦੁਆਰ ਸਥਿਤ ਪਤੰਜਲੀ ਫੂਡ ਐਂਡ ਹਰਬਲ ਪਾਰਕ ‘ਚ ਬੁੱਧਵਾਰ ਨੂੰ ਫੈਕਟਰੀ ਕਰਮਚਾਰੀਆਂ ਤੇ ਟਰੱਕ ਯੂਨੀਅਨ ਮੈਂਬਰਾਂ ਵਿਚਕਾਰ ਜਬਰਦਸਤ ਝੜਪ ਹੋ ਗਈ ਸੀ। ਇਸ ਘਟਨਾ ‘ਚ 12 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ ਤੇ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਪੁਲਿਸ ਨੇ ਰਾਮਦੇਵ ਦੇ ਛੋਟੇ ਭਰਾ ਰਾਮਭਗਤ ਨੂੰ ਗ੍ਰਿਫਤਾਰ ਕੀਤਾ ਹੈ।

Facebook Comment
Project by : XtremeStudioz