Close
Menu

‘ਪਦਮਾਵਤੀ’ ‘ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗੇ : ਸ਼ਾਹਿਦ

-- 27 March,2017
ਮੁੰਬਈ— ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖ ਕੇ ਬਣਾਈ ਜਾ ਰਹੀ ਹੈ। ਹਾਲ ਹੀ ‘ਚ ਹੋਈਆਂ 2 ਘਟਨਾਵਾਂ ‘ਚ ਇਸ ਫਿਲਮ ਦੇ ਸੈੱਟ ‘ਤੇ ਭੰਨਤੋੜ ਕੀਤੀ ਗਈ ਸੀ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ਨੂੰ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਨ੍ਹਾਂ ਦਾ ਦੋਸ਼ ਹੈ ਕਿ ‘ਪਦਮਾਵਤੀ’ ਦੇ ਚਿਤਰਨ ‘ਚ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ। ਇਕ ਅਵਾਰਡ ਸਮਾਹੋਰ ਦੇ ਮੌਕੇ ਸ਼ਾਹਿਦ ਕਪੂਰ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਜਦੋਂ ਫਿਲਮ ਰਿਲੀਜ਼ ਹੋਵੇਗੀ ਤਾਂ ਲੋਕ ਇਸ ਨੂੰ ਨਿਰਪੱਖ ਤਰੀਕੇ ਨਾਲ ਦੇਖਣਗੇ।’
Facebook Comment
Project by : XtremeStudioz