Close
Menu

ਪਨੇਸਰ ‘ਤੇ ਫਿਰ ਲੱਗੀ ਪਾਬੰਦੀ

-- 29 September,2013

ਲੰਡਨ—ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਇੰਗਲਿਸ਼ ਗੇਂਦਬਾਜ਼ ਮੋਂਟੀ ਪਨੇਸਰ ‘ਤੇ ਇਕ ਕਾਉਂਟੀ ਮੈਚ ਦੌਰਾਨ ਵਿਰੋਧੀ ਖਿਡਾਰੀ ਨੂੰ ਡਰਾਉਣ-ਧਮਕਾਉਣ ਤੋਂ ਬਾਅਦ ਇਕ ਵਾਰ ਫਿਰ ਪਾਬੰਦੀ ਲਗਾ ਦਿੱਤੀ ਗਈ ਹੈ।
ਮੋਂਟੀ ਹਾਲ ਹੀ ਵਿਚ ਜਨਤਕ ਥਾਂ ‘ਤੇ ਪਿਸ਼ਾਬ ਕਰਨ ਨੂੰ ਲੈ ਕੇ ਵੀ ਕਾਫੀ ਆਲੋਚਨਾ ਝੱਲ ਚੁੱਕਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਬੋਰਡ ਨੇ ਦੱਸਿਆ ਕਿ ਏਸੈਕਸ ਅਤੇ ਵਾਰਸੇਸਟਰਸ਼ਾਇਰ ਵਿਚਾਲੇ ਮੈਚ ਦੌਰਾਨ ਇਹ ਘਟਨਾ ਵਾਪਰੀ, ਜਿਸ ਵਿਚ ਮੋਂਟੀ ਨੇ ਵਿਰੋਧੀ ਟੀਮ ਦੇ ਖਿਡਾਰੀ ਨਾਲ ਮਾੜਾ ਵਿਵਹਾਰ ਕੀਤਾ ਅਤੇ ਉਸ ਨੂੰ ਡਰਾਇਆ ਧਮਕਾਇਆ।
ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਵਿਚ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਪਨੇਸਰ ‘ਤੇ ਟੂਰਨਾਮੈਂਟ ਦੇ ਇਕ ਮੈਚ ਦੀ ਪਾਬੰਦੀ ਲਾਗਈ ਗਈ ਹੈ। ਮੋਂਟੀ ‘ਤੇ ਇਸ ਤੋਂ ਪਹਿਲਾਂ ਅਗਸਤ ਵਿਚ ਜਨਤਕ ਥਾਂ ‘ਤੇ ਬਾਅਦ ਪੁਲਸ ਨੇ ਉਸ ‘ਤੇ ਜੁਰਮਾਨਾ ਲਗਾਇਆ ਸੀ ਅਤੇ ਕ੍ਰਿਕਟ ਬੋਰਡ ਨੇ ਵੀ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਸੀ।
ਪਨੇਸਰ ਨੂੰ ਆਸਟ੍ਰੇਲੀਆ ਵਿਰੁੱਧ ਏਸ਼ੇਜ਼ ਸੀਰੀਜ਼ ਵਿਚ ਵੀ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਫਾਈਨਲ ਮੈਚ ਵਿਚ ਵੀ ਟੀਮ ਵਿਚ ਨਹੀਂ ਚੁਣਿਆ ਗਿਆ ਸੀ ਹਾਲਾਂਕਿ ਹਾਲ ਹੀ ਵਿਚ ਨਵੰਬਰ ਵਿਚ ਆਸਟਰੇਲੀਆ ਵਿਚ ਖੇਡੀ ਜਾਣ ਵਾਲੀ ਰਿਟਰਨ ਏਸ਼ੇਜ਼ ਸੀਰੀਜ਼ ਲਈ ਉਸ ਦੀ ਟੀਮ ਵਿਚ ਵਾਪਸੀ ਹੋਈ ਹੈ।

Facebook Comment
Project by : XtremeStudioz