Close
Menu

ਪਬਲਿਕ ਸੈਕਟਰ ਵਿੱਚ ਨਵੇਂ ਲੋਕਾਂ ਨੂੰ ਹਾਇਰ ਕਰਨ ਉੱਤੇ ਫੋਰਡ ਨੇ ਲਾਈ ਰੋਕ

-- 20 June,2018

ਟੋਰਾਂਟੋ, 20 ਜੂਨ  : ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਨੇ ਹਾਲ ਦੀ ਘੜੀ ਪਬਲਿਕ ਸਰਵਿਸ ਵਿੱਚ ਨਵੇਂ ਲੋਕਾਂ ਨੂੰ ਹਾਇਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਵੱਲੋਂ ਇਹ ਕਦਮ ਪ੍ਰੋਵਿੰਸ ਦੇ ਖਰਚਿਆਂ ਨੂੰ ਸੀਮਤ ਕਰਨ ਤੇ ਬਜਟ ਦਾ ਮੁਲਾਂਕਣ ਕਰਨ ਲਈ ਕੀਤਾ ਗਿਆ ਹੈ। ਇਸ ਨਾਲ ਸਰਕਾਰੀ ਕਰਮਚਾਰੀਆਂ ਵਿੱਚ ਵੀ ਬੇਚੈਨੀ ਪਾਈ ਜਾ ਰਹੀ ਹੈ। ੜੱਗ ਫੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਨੇ ਸਰਕਾਰੀ ਮੰਤਰਾਲਿਆਂ ਨੂੰ ਸਬਸਕ੍ਰਿਪਸ਼ਨ ਦੇ ਆਧਾਰ ਉੱਤੇ ਸੇਵਾਵਾਂ ਦੇਣਾ ਬੰਦ ਕਰਨ ਤੇ ਪ੍ਰੋਵਿੰਸ ਤੋਂ ਬਾਹਰ ਸਫਰ ਕਰਨ ਉੱਤੇ ਰੋਕ ਲਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇੱਕ ਬਿਆਨ ਵਿੱਚ ਸਾਇਮਨ ਜੈਫਰੀਜ਼ ਨੇ ਆਖਿਆ ਕਿ ਓਨਟਾਰੀਓ ਦੇ ਲੋਕ ਪੈਸੇ ਲਈ ਸਖਤ ਮਿਹਨਤ ਕਰਦੇ ਹਨ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੈਸਾ ਸਹੀ ਥਾਂ ਉੱਤੇ ਲੱਗੇ। ਉਨ੍ਹਾਂ ਆਖਿਆ ਕਿ ਅਸੀਂ ਓਨਟਾਰੀਓ ਦੇ ਲੋਕਾਂ ਦੇ ਟੈਕਸ ਡਾਲਰ ਦੀ ਪਾਈ ਪਾਈ ਦੀ ਕੀਮਤ ਦਾ ਹਿਸਾਬ ਰੱਖਣ ਲਈ ਸਿਲਸਲੇਵਾਰ ਢੰਗ ਨਾਲ ਚੱਲਾਂਗੇ। ਚੋਣ ਮੁਹਿੰਮ ਦੌਰਾਨ ਫੋਰਡ ਨੇ ਸਰਕਾਰ ਦੇ ਖਰਚਿਆਂ ਦੇ ਸਬੰਧ ਵਿੱਚ ਆਡਿਟ ਕਰਵਾਉਣ ਦਾ ਵਾਅਦਾ ਕੀਤਾ ਸੀ ਤੇ ਇਸ ਮਾਮਲੇ ਵਿੱਚ ਗੜਬੜੀਆਂ ਪਾਏ ਜਾਣ ਤੋਂ ਬਾਅਦ, ਰੋਜ਼ਗਾਰ ਉੱਤੇ ਵਾਢਾ ਲਾਏ ਜਾਣ ਤੋਂ ਬਿਨਾਂ ਹਰ ਸਾਲ ਕਈ ਬਿਲੀਅਨ ਡਾਲਰ ਦੀ ਬਚਤ ਕਰਨ ਦਾ ਐਲਾਨ ਵੀ ਕੀਤਾ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਹਾਇਰਿੰਗ ਉੱਤੇ ਇਹ ਰੋਕ ਕਿੰਨ੍ਹਾਂ ਉੱਤੇ ਤੇ ਕਦੋਂ ਤੱਕ ਜਾਰੀ ਰਹੇਗੀ ਸਗੋਂ ਅੰਦਰੂਨੀ ਸੂਤਰ ਮੁਤਾਬਕ ਪੌਲਿਸਿੰਗ, ਕੋਰੈਕਸ਼ਨਜ਼ ਤੇ ਫਾਇਰ ਸਰਵਿਸਿਜ਼ ਨੂੰ ਇਸ ਮਾਮਲੇ ਵਿੱਚ ਛੋਟ ਦਿੱਤੀ ਗਈ ਹੈ। ਟੋਰੀ ਕੈਬਨਿਟ ਦੇ 29 ਜੂਨ ਨੂੰ ਸੰਹੁ ਚੁੱਕਣ ਦੀ ਸੰਭਾਵਨਾ ਹੈ। ਪਰ ਡਿਪਟੀ ਮੰਤਰੀਆਂ ਨੂੰ ਭੇਜੇ ਗਏ ਇੱਕ ਮੀਮੋ ਤੇ ਸਰਕਾਰੀ ਵੈੱਬਸਾਈਟਜ਼ ਉੱਤੇ ਕੀਤੀ ਗਈ ਪੋਸਟ ਮੁਤਾਬਕ ਖਰਚਿਆਂ ਉੱਤੇ ਰੋਕ ਫੌਰੀ ਪ੍ਰਭਾਵ ਨਾਲ ਲਾਗੂ ਹੋਵੇਗੀ।

Facebook Comment
Project by : XtremeStudioz