Close
Menu

ਪਰਥ ਦੇ ਸਾਰੇ ਸਕੂਲ ਅਧਿਆਪਕ ਵੀਰਵਾਰ ਤੋਂ ਸਰਕਾਰ ਵਿਰੁੱਧ ਹੜਤਾਲ ‘ਤੇ

-- 16 September,2013

perth1-600x360

ਪਰਥ ,16 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਰਥ ਦੀ ਸਟੇਟ ਸਕੂਲ ਟੀਚਰਜ਼ ਯੂਨੀਅਨ ਅਤੇ ਪਬਲਿਕ ਸੈਕਟਰ ਦੀ ‘ਯੂਨਾਈਟਿਡ ਵਾਈਸ ਇਕਾਈ ਵੈਸਟਰਨ ਆਸਟਰੇਲੀਆ’ ਬਾਰਨੇਟ ਸਰਕਾਰ ਵੱਲੋ ਸਕੂਲ ਫੰਡਾਂ ‘ਚ ਕੱਟ ਲਾਏ ਜਾਣ ਦੇ ਵਿਰੋਧ ‘ਚ ਵੀਰਵਾਰ ਨੂੰ ਹੜਤਾਲ ਕਰਨਗੇ। ਇਸ ਹੜਤਾਲ ਨਾਲ ਪਰਥ ਅਤੇ ਵੈਸਟਰਨ ਆਸਟ੍ਰੇਲੀਆ ਦੇ ਸਾਰੇ ਸਕੂਲ ਪ੍ਰਭਾਵਿਤ ਹੋਣਗੇ। ਸਟੇਟ ਸਕੂਲ ਟੀਚਰਜ਼ ਯੂਨੀਅਨ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਰਕਾਰ ਨੇ ਸਾਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਕੂਲਾਂ ਵਿਚ ਸਪੈਸ਼ਲ ਕਲਾਸਾਂ, ਵਾਧੂ ਵਿਸ਼ੇ ਅਤੇ ਹੋਰ ਗਤੀਵਿਧੀਆਂ ਵੀ ਖਤਮ ਕਰਨੀਆਂ ਪੈਣਗੀਆਂ, ਜਿਸ ਨਾਲ ਬੱਚਿਆਂ ਦੇ ਭਵਿਖ ‘ਤੇ ਬਹੁਤ ਮਾੜਾ ਅਸਰ ਪਵੇਗਾ। ਯੂਨੀਅਨ ਨੇ  ਇਸ ਸੰਬੰਧੀ ਜਾਣਕਾਰੀ ਬੱਚਿਆਂ ਦੇ ਮਾਪਿਆਂ ਲਈ ਵੀ ਜਨਤਕ ਕੀਤੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲਿਬਰਲ ਸਰਕਾਰ ਦੇ ਹੋਂਦ ‘ਚ ਆਉਣ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ‘ਚ ਸਰਕਾਰ ਦੇ ਵਿਰੁੱਧ ਇਹ ਆਪਣੀ ਕਿਸਮ ਦੀ ਪਹਿਲੀ ਹੜਤਾਲ ਹੋਵੇਗੀ।

Facebook Comment
Project by : XtremeStudioz