Close
Menu

ਪਰਦੇ ‘ਤੇ ਪਤੀ ਸੈਫ ਦੇ ਗਰਮਾ-ਗਰਮ ਦ੍ਰਿਸ਼ਾਂ ਤੋਂ ਚਿੰਤਤ ਨਹੀਂ ਹੈ ਕਰੀਨਾ

-- 06 November,2013

ਮੁੰਬਈ- ਅਭਿਨੇਤਰੀ ਕਰੀਨਾ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਸੈਫ ਅਲੀ ਖਾਨ ਦੇ ਪਰਦੇ ‘ਤੇ ਹੋਰ ਅਭਿਨੇਤਰੀਆਂ ਨਾਲ ਕੀਤੇ ਗਏ ਗਰਮਾ-ਗਰਮ ਦ੍ਰਿਸ਼ਾਂ ਤੋਂ ਚਿੰਤਤ ਨਹੀਂ ਹੈ।
ਉਸ ਨੇ ਕਿਹਾ ਕਿ ਅਸੀਂ ਦੋਵੇਂ ਅਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਾਂ। ਇਹ ਮੇਰੀ ਪੇਸ਼ੇਵਰ ਜ਼ਿੰਦਗੀ ਹੈ ਅਤੇ ਮੇਰੀ ਨਿੱਜੀ ਜ਼ਿੰਦਗੀ ਨਾਲ ਮੇਰੀ ਪੇਸ਼ੇਵਰ ਜ਼ਿੰਦਗੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਮੇਰੀ ਜ਼ਿੰਦਗੀ ਦੇ ਦੋ ਵੱਖ-ਵੱਖ ਪਹਿਲੂ ਹਨ। ਮੇਰੇ ਮਨ ‘ਚ ਸੈਫ ਪ੍ਰਤੀ ਕੋਈ ਸ਼ੱਕ ਨਹੀਂ ਹੈ। ਉਹ ਇਕ ਅਭਿਨੇਤਾ ਹਨ ਅਤੇ ਆਪਣਾ ਕੰਮ ਕਰ ਰਹੇ ਹਨ।

Facebook Comment
Project by : XtremeStudioz