Close
Menu

ਪਰਦੇ ‘ਤੇ 12 ਸਾਲਾਂ ਬਾਅਦ ਫਿਰ ਪਰਤਣਗੇ ਰਾਹੁਲ

-- 07 August,2013

Shahrukh-Khan-005

ਮੁੰਬਈ – ਫਿਲਮੀ ਦੁਨੀਆਂ ‘ਚ ਨਾਇਕਾਂ ਦੇ ਕਿਸੇ ਵੀ ਖਾਸ ਨਾਂ ਨੂੰ ਲੈ ਕੇ ਨਿਭਾਏ ਗਏ ਕਿਰਦਾਰਾਂ ਦੀ ਲੰਬੀਆਂ ਕਤਾਰਾਂ ਹਨ। ਇਸੇ ਲੜੀ ਦੀ ਕੜੀ ਸ਼ਾਹਰੁਖ ਖਾਨ ਦੀ 9 ਅਗਸਤ ਨੂੰ ਆਉਣ ਵਾਲੀ ਫਿਲਮ ਚੇਨਈ ਐਕਸਪ੍ਰੈਸ ਵੀ ਸ਼ਾਮਲ ਹੋਣ ਜਾ ਰਹੀ ਹੈ। ਚੇਨਈ ਐਕਸਪ੍ਰੈਸ ‘ਚ ਮੁਖ ਕਿਰਦਾਰ ਨਿਭਾਉਣ ਵਾਲੇ ਸ਼ਾਹਰੁਖ ਖਾਨ ਨੇ ਇਕ ਵਾਰ ਫਿਰ ਤੋਂ ਆਪਣੇ ਨਾਂ ਦਾ ਸਹਾਰਾ ਲਿਆ ਹੈ ਜਿਸ ਵਿਚ ਕਿਸੇ ਫਿਲਮ ਹੋਣ ਤੋਂ ਬਾਅਦ ਕਿਸੇ ਖਾਸ ਨਾਂ ਨੂੰ ਅਪਣਾ ਲੈਣ ਅਤੇ ਉਸ ਨਾਂ ‘ਤੇ ਅਧਾਰਿਤ ਭੂਮਿਕਾਵਾਂ ਨਿਭਾਉਣਾ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਨਾਂ ਉਨ੍ਹਾਂ ਦੀ ਨਿਭਾਈ ਫਿਲਮਾਂ ‘ਚ ਅਕਸਰ ਰਾਹੁਲ ਅਤੇ ਰਾਜ ਰਹਿੰਦਾ ਹੈ। ਸ਼ਾਹਰੁਖ ਖਾਨ ਨੇ ਰਾਹੁਲ ਨਾਂ ਦੀ ਵਰਤੋਂ ਡਰ, ਦਿਲ ਤੋਂ ਪਾਗਲ ਹੈ, ਜਮਾਨਾ ਦੀਵਾਨਾ, ਯੈਸ ਬੌਸ, ਕੁਝ ਕੁਝ ਹੋਤਾ ਹੈ, ਹਰ ਦਿਲ ਜੋ ਪਿਆਰ ਕਰੇਗਾ ਵਿਚ ਵੀ ਸ਼ਾਹਰੁਖ ਖਾਨ ਦਾ ਨਾਂ ਰਾਹੁਲ ਸੀ ਜਦੋਂ ਕਿ ਮੋਹੱਬਤੇ, ਦਿਲ ਵਾਲੇ ਦੁਲਹਨੀਆ ਲੇ ਜਾਏਗੇ, ਬਾਦਸ਼ਾਹ ਵਿਚ ਉਨ੍ਹਾਂ ਦੇ ਫਿਲਮੀ ਨਾਂ ਸਨ। ਸ਼ਾਹਰੁਖ ਖਾਨ ਇਕੱਲੇ ਹੀ ਅਭਿਨੇਤਾ ਨਹੀਂ ਹਨ ਕਈ ਹੋਰ ਨਾਇਕਾਂ ਦਾ ਵੀ ਇਸ ‘ਤੇ ਅਟੁੱਟ ਵਿਸ਼ਵਾਸ ਰਿਹਾ ਹੈ। ਉਨ੍ਹਾਂ ਨੇ ਵੀ ਆਪਣੇ ਖਾਸ ਨਾਂ ਨੂੰ ਲੈ ਕੇ ਕਿਰਦਾਰ ਨਿਭਾਏ ਹਨ ਜਿਨ੍ਹਾਂ ਵਿਚ ਉਨ੍ਹਾਂ ਦੀਆਂ ਫਿਲਮਾਂ ਨੂੰ ਖਾਸਾ ਕਾਮਯਾਬ ਵੀ ਕੀਤਾ ਹੈ।

Facebook Comment
Project by : XtremeStudioz