Close
Menu

ਪਰਨੀਤ ਕੌਰ ਹੋਵੇਗੀ ਨਵੀਂ ਪੰਜਾਬ ਕਾਂਗਰਸ ਪ੍ਰਧਾਨ ?

-- 26 January,2014

preneet-kaur_10ਚੰਡੀਗੜ,26 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਹੌਲੀ-ਹੌਲੀ ਪਰ ਪੱਕੇ ਪੈਰੀਂ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਇਕ ਮੋਹਰੀ ਦਾਅਵੇਦਾਰ ਵਜੋਂ ਉੱਭਰ ਰਹੀ ਹੈ। ਕਾਂਗਰਸ ਹਾਈਕਮਾਨ ਨੇ 2012 ਵਿਚ ਅਕਾਲੀ ਦਲ ਸਰਕਾਰ ਨੂੰ ਗੱਦੀਓਂ ਲਾਹੁਣ ਵਿਚ ਅਸਫਲਤਾ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਸੀ ਪਰ ਪ੍ਰਤਾਪ ਸਿੰਘ ਬਾਜਵਾ ਪਾਰਟੀ ਸਫਾਂ ਵਿਚ ਏਕਤਾ ਕਾਇਮ ਕਰਨ ਵਿਚ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਝੁਕਣ ਤੋਂ ਇਨਕਾਰੀ ਹੈ। ਇਸ ਹਾਲਤ ਵਿਚ ਕੇਂਦਰੀ ਹਾਈ ਕਮਾਨ ਬਾਰੇ ਮੈਂਬਰਾਂ ਨੇ ਸੂਬਾ ਪ੍ਰਧਾਨਗੀ ਲਈ ਪਰਨੀਤ ਕੌਰ ਦੇ ਨਾਂ ਦਾ ਸੁਝਾਅ ਦੇਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਬਾਦਲਾਂ ਨਾਲ ਟੱਕਰ ਲੈਣ ਦੇ ਸਮਰੱਥ ਵੀ ਹੈ ਪਰ ਰਾਹੁਲ ਗਾਂਧੀ ਨੇ ਅਜੇ ਆਪਣੀ ਸਹਿਮਤੀ ਨਹੀਂ ਦਿੱਤੀ ਕਿਉਂਕਿ ਬਾਜਵਾ ਨੂੰ ਹਟਾਉਣਾ ਉਨ੍ਹਾਂ ਦੀ ਨਾਕਾਮੀ ਸਮਝਿਆ ਜਾਵੇਗਾ ਪਰ ਬਾਜਵਾ ਅਧੀਨ ਪੰਜਾਬ ਕਾਂਗਰਸ 2-3 ਲੋਕ ਸਭਾ ਸੀਟਾਂ ਤੋਂ ਵਧ ਜਿੱਤਣ ਦੀ ਉਮੀਦ ਨਹੀਂ ਕਰ ਸਕਦੀ।

Facebook Comment
Project by : XtremeStudioz