Close
Menu

ਪਰਮਾਣੂ ਬਾਲਣ ਨਾ ਮਿਲਣ ਤੋਂ ਖਫ਼ਾ ਮੋਦੀ ਵਿਕਿਸਤ ਦੇਸ਼ਾਂ ਉਤੇ ਵਰ੍ਹੇ

-- 07 April,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਵਿਕਸਤ ਦੇਸ਼ਾਂ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਭਾਰਤ ਨੂੰ ਵਾਤਾਵਰਨ ਤਬਦੀਲੀਆਂ ਬਾਰੇ ‘ਮੱਤਾਂ’ ਤਾਂ ਦਿੰਦੇ ਹਨ ਪਰ ਉਹ ਪ੍ਰਦੂਸ਼ਣ ਮੁਕਤ ਊਰਜਾ ਲਈ ਪਰਮਾਣੂ ਬਾਲਣ ਦੇਣ ਤੋਂ ਇਨਕਾਰੀ ਹਨ। ਉਨ੍ਹਾਂ ਵਾਤਾਵਰਨ ਤਬਦੀਲੀਆਂ ਵਿਰੁੱਧ ਜੱਦੋਜਹਿਦ ਪ੍ਰਤੀ ਦੇਸ਼ ਦੀ ਦ੍ਰਿੜ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਨੇ ਵਿਅੰਗਮਈ ਅੰਦਾਜ਼ ਵਿੱਚ ਕਿਹਾ ਕਿ ਵਿਸ਼ਵ ਵਾਤਾਵਰਨ ਬਾਰੇ ਮੱਤਾਂ ਤਾਂ ਦਿੰਦਾ ਹੈ ਪਰ ਜਦੋਂ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਅਸੀਂ ਪਰਮਾਣੂ ਊਰਜਾ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਤੇ ਵਾਤਾਵਰਨ ਦੀ ਸੰਭਾਲ ਲਈ ਇਹ ਚੰਗਾ ਰਸਤਾ ਹੈ। ਜਦੋਂ ਅਸੀਂ ਉਨ੍ਹਾਂ ਤੋਂ ਲੋੜੀਂਦੇ ਪਰਮਾਣੂ ਬਾਲਣ ਦੀ ਮੰਗ ਕਰਦੇ ਹਾਂ, ਉਹ ਮਨ੍ਹਾਂ ਕਰ ਦਿੰਦੇ ਹਨ।
ਸ੍ਰੀ ਮੋਦੀ ਨੇ ਉਨ੍ਹਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿਸ਼ਵੀ ਤਪਸ਼ ਅਤੇ ਵਾਤਾਵਰਨ ਤਬਦੀਲੀਆਂ ਵਿਰੁੱਧ ਲੜਾਈ ਵਿੱਚ ਅੜਿੱਕੇ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਤਾਂ ਸਾਡੀ ਰਵਾਇਤ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਇਹ ਧਾਰਨਾ ਹੈ ਕਿ ਵਿਸ਼ਵ ਵਾਤਾਵਰਨ ਤਬਦੀਲੀ ਸਬੰਧੀ ਫਿਕਰਮੰਦ ਹੈ ਪਰ ਭਾਰਤ ਅੜਿੱਕੇ ਪਾ ਰਿਹਾ ਹੈ ਪਰ ਅਸੀਂ ਤਾਂ ਅਜਿਹੇ ਸਭਿਆਚਾਰ ਵਿੱਚ ਪੈਦਾ ਹੋਏ ਹਾਂ ਜਿੱਥੇ ਕੁਦਰਤ ਦੀ ਰੱਬ ਦੀ ਤਰ੍ਹਾਂ ਹੀ ਪੂਜਾ ਹੁੰਦੀ ਹੈ। ਕੁਦਰਤ ਦੀ ਰੱਖਿਆ ਮਨੁੱਖਤਾ ਨਾਲ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਪ੍ਰਗਟਾਵਾ ਇਥੇ ਸੂਬਿਆਂ ਦੇ ਵਾਤਾਵਰਨ ਮੰਤਰੀ ਅਤੇ ਅਧਿਕਾਰੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਅਸਲ ਵਿੱਚ ਸ੍ਰੀ ਮੋਦੀ ਪੱਛਮੀ ਦੇਸ਼ਾਂ ਵੱਲੋਂ ਭਾਰਤ ਦੇ ਮਹਾਨਗਰ ਦੀ ਪਲੀਤ ਹੋਈ ਹਵਾ ਨੂੰ ਲੈ ਕੇ ਹੋਈ ਆਲੋਚਨਾ ਦੇ ਜਵਾਬ ਵਿੱਚ ਬੋਲ ਰਹੇ ਸਨ। ਇਨ੍ਹਾਂ ਵਿੱਚ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵੀ ਸ਼ਾਮਲ ਹੈ। ਭਾਰਤ ਦੇ ਮਹਾਨਗਰ ਦੁਨੀਆਂ ਦੇ ਸਭ ਤੋਂ ਵੱਧ ਪਲੀਤ ਹਵਾ ਵਾਲੇ ਮਹਾਨਗਰਾਂ ਵਿੱਚ ਸ਼ਾਮਲ ਹਨ।

Facebook Comment
Project by : XtremeStudioz