Close
Menu

ਪਰਵਾਸੀਆਂ ਦੇ ਪਰਿਵਾਰਾਂ ਨੂੰ ਮਿਲਾਉਣ ਲਈ ਨਿਯਮਾਂ ‘ਚ ਢਿੱਲ ਦਿੱਤੀ ਜਾਵੇਗੀ-ਟਰੂਡੋ

-- 28 September,2015

ਕੈਲਗਰੀ -ਸੰਘੀ ਸਰਕਾਰ ਦੀ ਚੋਣ ਲਈ ਪੈ ਰਹੀਆਂ ਵੋਟਾਂ ਦਾ ਦਿਨ 19 ਅਕਤੂਬਰ ਜਿਉਂ ਜਿਉਂ ਨੇੜੇ ਆ ਰਿਹਾ ਹੈ ਤਿਉਂ ਤਿਉਂ ਵੱਖ ਵੱਖ ਪਾਰਟੀਆਂ ਵੱਲੋਂ ਸਮਾਜ ਦੇ ਹਰ ਵਰਗ ਦੀਆਂ ਵੋਟਾਂ ਖਿੱਚਣ ਲਈ ਯਤਨ ਤੇਜ ਕੀਤੇ ਜਾ ਰਹੇ ਹਨ। ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਇਕ ਚੋਣ ਰੈਲੀ ਦੌਰਾਨ ਐਲਾਨ ਕੀਤਾ ਹੈ ਕਿ ਲਿਬਰਲ ਪਾਰਟੀ ਸੱਤਾ ‘ਤੇ ਆਉਂਦਿਆਂ ਹੀ ਪ੍ਰਵਾਸੀਆਂ ਦੇ ਮਾਪਿਆਂ ਦੇ ਕੈਨੇਡਾ ਆਉਣ ਸਬੰਧੀ ਨਿਯਮਾਂ ਵਿਚ ਨਰਮੀ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਰਜੀਆਂ ਦੀ ਹੱਦ ਵਧਾ ਕੇ ਦੁੱਗਣੀ 10,000 ਸਾਲਾਨਾ ਕਰ ਦਿੱਤੀ ਜਾਵੇਗੀ। ਉਧਰ ਸੱਤਾ ਉਪਰ ਬਣੇ ਰਹਿਣ ਲਈ ਹੱਥ ਪੈਰ ਮਾਰ ਰਹੀ ਕੰਜਰਵੇਟਿਵ ਪਾਰਟੀ ਦੇ ਆਗੂ ਸਟੀਫਨ ਹਾਰਪਰ ਨੇ ਕਿਉਬੈੱਕ ਵਿਚ ਐਲਾਨ ਕੀਤਾ ਹੈ ਕਿ ਜੇਕਰ ਮੁੜ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ‘ਟੈਕਸ ਲੌਕ’ ਕਾਨੂੰਨ ਬਣਾਉਣਗੇ। ਇਥੇ ਵਰਣਨਯੋਗ ਹੈ ਕਿ ਕੰਜ਼ਰਵੇਟਿਵ ਆਗੂ ਪਹਿਲਾਂ ਵੀ ਟੈਕਸ ਵਿਚ ਵਾਧਾ ਨਾ ਕਰਨ ਦਾ ਵਾਅਦਾ ਕਰ ਚੁੱਕੇ ਹਨ।

Facebook Comment
Project by : XtremeStudioz