Close
Menu

ਪਰਵੀਨ ਬੌਬੀ ਤੋਂ ਪ੍ਰੇਰਿਤ ਹੋਈ ਰੀਚਾ ਚੱਡਾ

-- 22 September,2013

images (8)

ਮੁੰਬਈ—22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਬਾਲੀਵੁੱਡ ਦੀ ਨਵੀਂ ਅਭਿਨੇਤਰੀ ਰਿਚਾ ਚੱਡਾ ਆਪਣੀ ਆਉਣ ਵਾਲੀ ਫਿਲਮ ‘ਬੈਡ’ ਲਈ ਪਰਵੀਨ ਬੌਬੀ ਤੋਂ ਪ੍ਰਰਿਤ ਹੋਈ ਹੈ। ਰਿਚਾ ਚੱਡਾ, ਪੂਜਾ ਭੱਟ ਦੀ ਫਿਲਮ ‘ਬੈਡ’ ‘ਚ ਲਾਅ ਦੀ ਵਿਦਿਆਰਥਣ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ’ਚ ਰਿਚਾ ਰੈਟਰੋ ਲੁੱਕ ‘ਚ ਦਿਖਾਈ ਦੇਵੇਗੀ। ਰਿਚਾ ਇਸ ਫਿਲਮ ‘ਚ ਆਪਣੇ ਕਿਰਦਾਰ ਨੂੰ ਸਾਕਾਰ ਕਰਨ ਲਈ 1980 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਪਰਵੀਨ ਬੌਬੀ ਤੋਂ ਪ੍ਰੇਰਿਤ ਹੋਈ ਹੈ। ਰਿਚਾ ਨੇ ਕਿਹਾ ਕਿ ਪਰਵੀਨ ਬੌਬੀ ‘ਚ ਸੁੰਦਰਤਾ ਅਤੇ ਅਭਿਨੈ ਦਾ ਅਨੋਖਾ ਮੇਲ ਸੀ। ਪਰਵੀਨ ਬੌਬੀ ‘ਚ ਸਟਾਇਲ ਅਤੇ ਫੈਸ਼ਨ ਦੀ ਬਹੁਤ ਸਮਝ ਸੀ। ਦੱਸਿਆ ਜਾਂਦਾ ਹੈ ਕਿ ‘ਬੈਡ’ ਸੀਰੀਅਲ ਕੀਲਰ ਅਤੇ ਬਿਕਨੀ ਕੀਲਰ ਦੇ ਨਾਂ ਨਾਲ ਮਸ਼ਹੂਰ ਦੋਸ਼ੀ ਚਾਰਲਸ ਸ਼ੋਭਰਾਜ ‘ਤੇ ਆਧਾਰਿਤ ਹੈ। ਇਸ ਫਿਲਮ ‘ਚ ਇਹ ਕਿਰਦਾਰ ਰਣਦੀਪ ਹੁੱਡਾ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਚਾਰਲਸ ਸ਼ੋਭਰਾਜ ‘ਤੇ 12 ਸੀਰੀਅਲ ਮਰਡਰ ਦਾ ਦੋਸ਼ ਸੀ ਅਤੇ ਨੇਪਾਲ ਦੀ ਹਾਈ ਕੋਰਟ ਨੇ ਇਸ ਮਾਮਲੇ ‘ਚ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।

Facebook Comment
Project by : XtremeStudioz