Close
Menu

ਪਰਿਵਾਰਕ ਫਿਲਮਾਂ ‘ਚ ਕੰਮ ਕਰਨਾ ਚਾਹੁੰਦਾ ਹਾਂ : ਗੁਲਸ਼ਨ ਗਰੋਵਰ

-- 28 October,2013

ਮੁੰਬਈ – ਬਾਲੀਵੁੱਡ ਦੇ ਬੈਡ ਮੈਨ ਅਤੇ ਮੰਨੇ-ਪ੍ਰਮੰਨੇ ਅਭਿਨੇਤਾ ਗੁਲਸ਼ਨ ਗਰੋਵਰ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੇ ਹਨ ਜਿਸਨੂੰ ਉਹ ਆਪਣੇ ਪਰਿਵਾਰ ਨਾਲ ਦੇਖ ਸਕਣ। ਗੁਲਸ਼ਨ ਗਰੋਵਰ ਨੇ ਕਿਹਾ ਕਿ ਮੈਂ ਅਜਿਹੀਆਂ ਘਟੀਆ ਫਿਲਮਾਂ ਵਿਚ ਕੰਮ ਨਹੀਂ ਕਰਨਾ ਚਾਹੁੰਦਾ ਜਿਸਨੂੰ ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਦੇਖਿਆ ਨਾ ਸਕੇ। ਮੈਂ ਛੋਟੇ ਬਜਟ ਦੀਆਂ ਫਿਲਮਾਂ ਵਿਚ ਵੀ ਕੰਮ ਕਰਨਾ ਚਾਹੁੰਦਾ ਹਾਂ ਜਿਸ ਵਿਚ ਆਪਣੀ ਕਲਾ ਸਮਰੱਥਾ ਦਾ ਪ੍ਰਦਰਸ਼ਨ ਕਰ ਸਕਾਂ। ਬਤੌਰ ਅਭਿਨੇਤਾ ਮੇਰੇ ਕੈਰੀਅਰ ਦਾ ਅਜੇ ਚੰਗਾ ਸਮਾਂ ਚੱਲ ਰਿਹਾ ਹੈ।

Facebook Comment
Project by : XtremeStudioz