Close
Menu

ਪਰਿਵਾਰ ਨਿਯੋਜਨ ਨਾ ਅਪਣਾਉਣ ਵਾਲਿਅਾਂ ਤੋਂ ਖੋਹਿਆ ਜਾਵੇ ਵੋਟ ਦਾ ਹੱਕ: ਸਾਕਸ਼ੀ ਮਹਾਰਾਜ

-- 14 April,2015

Sakshi_Maharajਉਨਾਓ (ਯੂਪੀ), ਵਿਵਾਦਤ ਬਿਆਨ ਦੇਣ ਲਈ ਪ੍ਰਸਿੱਧ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਹੁਣ ਮੰਗ ਕੀਤੀ ਹੈ ਕਿ ਵਧ ਰਹੀ ਆਬਾਦੀ ਨੂੰ ਠੱਲ੍ਹਾ ਪਾਉਣ ਲਈ ਪਰਿਵਾਰ ਨਿਯੋਜਨ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ, ਜੋ ਇਸ ਦੀ ਪਾਲਣਾ ਨਾ ਕਰੇ ਉਸ ਤੋਂ ਵੋਟ ਦਾ ਅਧਿਕਾਰ ਖੋਹ ਲਿਆ ਜਾਵੇ। ਇਥੇ ਇਕ ਸਮਾਗਮ ਵਿੱਚ ਪੁੱਜੇ ਭਾਜਪਾ ਆਗੂ ਨੇ ਕਿਹਾ, ‘ਜਦੋਂ ਹਿੰਦੂ ਨਸਬੰਦੀ ਕਰਾਉਂਦੇ ਹਨ ਤਾਂ ਮੁਸਲਮਾਨਾਂ ਨੂੰ ਵੀ ਇਸ ਨੂੰ ਅਪਨਾਉਣਾ ਚਾਹੀਦਾ ਹੈ। ਸਾਰਿਅਾਂ ਲਈ ਇਕ ਸਾਮਾਨ ਕਾਨੂੰਨ ਹੋਣਾ ਚਾਹੀਦਾ ਹੈ। ਸਾਡੇ ਰਾਜ ਵਿੱਚ ਕਿਸੇ ਵੀ ਵਰਗ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਇਸਾਈ ਤੇ ਮੁਸਲਮਾਨ ਹੀ ਪਰਿਵਾਰ ਨਿਯੋਜਨ ਨੂੰ ਅਪਨਾਉਣ। ਸਾਰਿਅਾਂ ਲਈ ਪਰਿਵਾਰ ਨਿਯੋਜਨ ਸਬੰਧੀ ਇਕ ਸਾਂਝਾ ਕਾਨੂੰਨ ਹੋਣਾ ਚਾਹੀਦਾ ਹੈ।’ ਸ੍ਰੀ ਸਾਕਸ਼ੀ ਨੇ ਕਿਹਾ, ‘ਜਦੋਂ ਅਸੀਂ ਚਾਰ ਬੱਚਿਅਾਂ ਦੇ ਮੁੱਦੇ ਨੂੰ ਚੁੱਕਦੇ ਹਾਂ ਤਾਂ ਲੋਕ ਬਹੁਤ ਰੌਲਾ ਪਾਉਂਦੇ ਹਨ ਪਰ ਜਦੋਂ ਉਹ ਚਾਰ ਪਤਨੀਅਾਂ ਤੋਂ 40 ਬੱਚੇ ਪੈਦਾ ਕਰਦੇ ਹਨ ਤਾਂ ਕੋਈ ਕੁਝ ਨਹੀਂ ਬੋਲਦਾ।’ ਉਨ੍ਹਾਂ ਵਧ ਰਹੀ ਆਬਾਦੀ ਨੂੰ ਦੇਸ਼ ਲਈ ਵੱਡੀ ਚੁਣੌਤੀ ਦੱਸਦਿਅਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਪਰਿਵਾਰ ਨਿਯੋਜਨ ਬਹੁਤ ਜ਼ਰੂਰੀ ਹੈ।

Facebook Comment
Project by : XtremeStudioz