Close
Menu

ਪਰ ਚਮਕੀ ਮੇਰੀ ਕਿਸਮਤ: ਇਲਿਆਨਾ ਡਿਕਰੂਜ਼

-- 03 September,2013

Fullscreen-capture-8282013-95720-AM

ਸਾਊਥ ਤੋਂ ਹਿੰਦੀ ਫਿਲਮਾਂ ‘ਚ ਕਰੀਅਰ ਬਣਾਉਣ ਵਾਲੀਆਂ ਸੁੰਦਰੀਆਂ ਵਿੱਚ ਇਲਿਆਨਾ ਡਿਕਰੂਜ਼ ਦੇ ਸੁਨਹਿਰੀ ਦਿਨ ਚਲ ਰਹੇ ਹਨ। ਰਣਵੀਰ ਕਪੂਰ ਅਤੇ ਪ੍ਰਿਯੰਕਾ ਚੋਪੜਾ ਸਾਹਮਣੇ ਹਿੱਟ ਫਿਲਮ ‘ਬਰਫੀ’ ਵਿੱਚ ਆਪਣਾ ਦਮਦਾਰ ਪ੍ਰਦਰਸ਼ਨ ਕਰਨ ਦੇ ਬੇਹਤਰੀਨ ਨਤੀਜੇ ਇਲਿਆਨਾ ਨੂੰ ਮਿਲਣ ਲੱਗੇ ਹਨ। ਇਹੀ ਕਾਰਨ ਹੈ ਕਿ ਉਸ ਨੂੰ ਧੜਾਧੜ ਹਿੰਦੀ ਫਿਲਮਾਂ ਮਿਲਣ ਲੱਗੀਆਂ ਹਨ। ਭਾਵੇਂ ਇਸ ਕੰਮ ‘ਚ ਉਸ ਦੀ ਸਖਤ ਮਿਹਨਤ ਵੀ ਨਾਲ ਹੈ। ਇਸ ਦੀ ਉਦਾਹਰਣ ਇਹ ਹੈ ਕਿ ‘ਬਰਫੀ’ ਤੋਂ ਬਾਅਦ ਉਸ ਨੂੰ ਸਾਊਥ ਦੀਆਂ ਕਈ ਫਿਲਮਾਂ ਆਫਰ ਹੋਈਆਂ, ਪਰ ਉਸ ਨੇ ਸਵੀਕਾਰ ਨਹੀਂ ਕੀਤੀਆਂ। ਇਨ੍ਹੀਂ ਦਿਨੀਂ ਉਹ ਸ਼ਾਹਿਦ ਕਪੂਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ ‘ਫਟਾ ਪੋਸਟਰ ਨਿਕਲਾ ਹੀਰੋ’ ਨੂੰ ਲੈ ਕੇ ਚਰਚਾ ਵਿੱਚ ਹੈ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼-
* ਫਿਲਮ ‘ਫਟਾ ਪੋਸਟਰ ਨਿਕਲਾ ਹੀਰੋ’ ਬਾਰੇ ਕੁਝ ਦੱਸੋ?
-ਇਹ ਫਿਲਮ ਪ੍ਰਸਿੱਧ ਪ੍ਰੋਡਿਊਸਰ ਰਮੇਸ਼ ਤੌਰਾਨੀ ਦੀ ਰਾਜ ਕੁਮਾਰ ਸੰਤੋਸ਼ੀ ਵੱਲੋਂ ਨਿਰਦੇਸ਼ਤ ਫਿਲਮ ਹੈ। ‘ਘਾਇਲ’ ਅਤੇ ‘ਦਾਮਿਨੀ’ ਜਿਹੀਆਂ ਫਿਲਮਾਂ ਦੇ ਚੁੱਕੇ ਰਾਜ ਕੁਮਾਰ ਸੰਤੋਸ਼ੀ ਦੀ ਇਹ ਇੱਕ ਕਾਮੇਡੀ ਤੇ ਬਾਲੀਵੁੱਡ ਵਾਲੀ ਮਸਾਲਾ ਫਿਲਮ ਹੈ। ਇਹ ਬਿਲਕੁਲ ਨਵੀਂ ਕਹਾਣੀ ਹੈ, ਜੋ ਦੱਖਣ ਦੀ ਕਿਸੇ ਹਿੱਟ ਦਾ ਰੀਮੇਕ ਨਹੀਂ ਹੈ।
* ਇਸ ਫਿਲਮ ਵਿੱਚ ਤੁਹਾਡਾ ਕੀ ਕਿਰਦਾਰ ਹੈ?
-ਫਿਲਮ ਤੋਂ ਮੈਨੂੰ ਕਈ ਉਮੀਦਾਂ ਹਨ। ਮੇਰੇ ਕਿਰਦਾਰ ਦਾ ਨਾਂ ਹੈ ਕਾਜਲ। ਜਦ ਕਿ ਫਿਲਮ ਵਿੱਚ ਸ਼ਾਹਿਦ ਇੱਕ ਅਜਿਹੇ ਨੌਜਵਾਨ ਲੜਕੇ ਦਾ ਰੋਲ ਕਰ ਰਹੇ ਹਨ, ਜੋ ਆਪਣੀ ਮਾਂ ਦੇ ਵਿਰੋਧ ਦੇ ਬਾਵਜੂਦ ਸੁਪਰਸਟਾਰ ਬਣਨਾ ਚਾਹੁੰਦਾ ਹੈ। ਇਸ ਵਿੱਚ ਸ਼ਾਹਿਦ ਅਤੇ ਮੇਰੇ ਤੋਂ ਇਲਾਵਾ ਪਦਮਿਨੀ ਕੋਹਲਾਪੁਰੇ ਦੀ ਵੀ ਅਹਿਮ ਭੂਮਿਕਾ ਹੈ, ਜਦ ਕਿ ਸਲਮਾਨ ਤੇ ਨਰਗਿਸ ਫਾਖਰੀ ਫਿਲਮ ਵਿੱਚ ਕੈਮਿਓ ਕਰਦੇ ਨਜ਼ਰ ਆਉਣਗੇ।
* ਤੁਸੀਂ ਸੈਫ ਅਲੀ ਖਾਨ ਦੇ ਬੈਨਰ ਦੀ ਵੀ ਕੋਈ ਫਿਲਮ ਕਰ ਰਹੇ ਹੋ?
-ਮੈਂ ਸਾਫ ਆਲੀ ਖਾਨ ਦੀ ਇੱਕ ਫਿਲਮ ਸਾਈਨ ਕੀਤੀ ਹੈ। ਏਕਤਾ ਕਪੂਰ ਨੇ ਵੀ ‘ਮੈਂ ਤੇਰਾ ਹੀਰੋ’ ਲਈ ਮੈਨੂੰ ਕਾਸਟ ਕੀਤਾ ਹੈ। ਇਸ ਵਿੱਚ ਮੈਂ ਸਿਧਾਰਥ ਧਵਨ ਨਾਲ ਹਾਂ। ਸੰਜੇ ਲੀਲਾ ਭੰਸਾਲੀ ਨੇ ਆਪਣੀ ਫਿਲਮ ‘ਗੱਬਰ’ ਲਈ ਮੈਨੂੰ ਫਾਈਨਲ ਕੀਤਾ ਹੈ, ਜਿਸ ਵਿੱਚ ਮੇਰੇ ਆਪੋਜ਼ਿਟ ਅਕਸ਼ੈ ਕੁਮਾਰ ਹੈ।
* ਤੁਸੀਂ ਰਾਜਸ੍ਰੀ ਪ੍ਰੋਡਕਸ਼ਨ ਦੀ ਆਪਣੀ ਫਿਲਮ ਬਾਰੇ ਕੀ ਕਹੋਗੇ?
-ਮੈਂ ਸੂਰਜ ਬੜਜਾਤੀਆ ਦੀ ਆਉਣ ਵਾਲੀ ਫਿਲਮ ਵਿੱਚ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਨਾਲ ਨਜ਼ਰ ਆਵਾਂਗੀ। ਸੂਰਜ ਜੀ ‘ਵਿਵਾਹ’ ਦੇ ਲਗਭਗ 8 ਸਾਲ ਬਾਅਦ ਕੋਈ ਫਿਲਮ ਨਿਰਦੇਸ਼ਤ ਕਰ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਆਪਣੀ ਫਿਲਮ ਵਿੱਚ ਉਨ੍ਹਾਂ ਨੇ ਮੈਨੂੰ ਸਲਮਾਨ ਜਿਹੇ ਸਟਾਰ ਨਾਲ ਕਾਸਟ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਸੋਨਾਕਸ਼ੀ, ਅਨੁਸ਼ਕਾ, ਪਰਿਣੀਤੀ ਅਤੇ ਕੈਟਰੀਨਾ ਦੇ ਇਸ ਫਿਲਮ ਵਿੱਚ ਕੰਮ ਕਰਨ ਦੀ ਚਰਚਾ ਸੀ, ਪਰ ਕਿਸਮਤ ਮੇਰੀ ਚਮਕੀ।
*ਪਰ ਇੰਨੀਆਂ ਫਿਲਮਾਂ ਮਿਲਣ ਦੇ ਬਾਵਜੂਦ ਹੁਣ ਤੱਕ ਤੁਸੀਂ ਮੁੰਬਈ ਨੂੰ ਆਪਣਾ ਟਿਕਾਣਾ ਨਹੀਂ ਬਣਾਇਆ?
-ਇਹ ਸੱਚ ਹੈ, ਪਰ ਹੁਣ ਕਿਉਂਕਿ ਮੈਨੂੰ ਲਗਾਤਾਰ ਫਿਲਮਾਂ ਮਿਲ ਰਹੀਆਂ ਹਨ, ਇਸ ਲਈ ਛੇਤੀ ਹੀ ਮੁੰਬਈ ਸ਼ਿਫਟ ਹੋਣ ਵਾਲੀ ਹਾਂ। ਉਂਜ, ਮੇਰੇ ਲਈ ਸੀਰੀਅਸ ਗੱਲ ਇਹ ਹੈ ਕਿ ਮੁੰਬਈ ਵਿੱਚ ਵਸਣ ਲਈ ਮੈਨੂੰ ਇੱਕ ਚੰਗਾ ਕੁੱਕ ਵੀ ਲੱਭਣਾ ਪਏਗਾ, ਕਿਉਂਕਿ ਮੈਨੂੰ ਕੁਕਿੰਗ ਨਹੀਂ ਆਉਂਦੀ।
* ਤੁਹਾਨੂੰ ਸਾਊਥ ਦੀ ਗਲੈਮਰਸ ਹੀਰੋਇਨ ਮੰਨਿਆ ਜਾਂਦਾ ਹੈ?
-ਇਸ ਦਾ ਅੰਦਾਜ਼ਾ ਤਾਂ ਤੁਹਾਨੂੰ ਮੇਰੀ ਡੈਬਿਊ ਫਿਲਮ ਤੋੋਂ ਹੀ ਲੱਗ ਜਾਏਗਾ। ਉਂਜ  ਦੱਸ ਦਿਆਂ ਕਿ ਬਾਲੀਵੁੱਡ ਫਿਲਮਾਂ ਵਿੱਚ ਮੈਂ ਸਿਰਫ ‘ਗਲੈਮਰ-ਗਰਲ’ ਨਹੀਂ ਬਣਨਾ ਚਾਹੁੰਦੀ। ਮੈਂ ਤੈਅ ਕੀਤਾ ਹੈ ਕਿ ਮੈਂ ਅਜਿਹੇ ਰੋਲ ਹੀ ਕਰਾਂਗੀ, ਜਿਨ੍ਹਾਂ ਵਿੱਚ ਲੋਕ ਮੇਰੇ ਕੰਮ ਲਈ ਮੈਨੂੰ ਪਸੰਦ ਕਰਨ, ਮੇਰੀ ਸੁੰਦਰਤਾ ਜਾਂ ਫਿੱਗਰ ਲਈ ਨਹੀਂ।

Facebook Comment
Project by : XtremeStudioz