Close
Menu

ਪਲਿਸਕੋਵਾ ਨੇ ਓਸਾਕਾ ਨੂੰ ਹਰਾ ਕੇ ਟੋਕੀਓ ਖ਼ਿਤਾਬ ਜਿੱਤਿਆ

-- 24 September,2018

ਟੋਕੀਓ, ਦੁਨੀਆ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਕੈਰੋਲੀਨਾ ਪਲਿਸਕੋਵਾ ਨੇ ਅੱਜ ਜਪਾਨ ਦੀ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਪੈਨ ਪੈਸੇਫਿਕ ਓਪਨ ਦਾ ਖ਼ਿਤਾਬ ਜਿੱਤਿਆ। ਚੌਥਾ ਦਰਜਾ ਪ੍ਰਾਪਤ ਖਿਡਾਰਨ ਨੇ ਹਾਲ ਹੀ ਵਿੱਚ ਯੂਐਸ ਓਪਨ ਚੈਂਪੀਅਨ ਬਣੀ ਓਸਾਕਾ ’ਤੇ 6-4, 6-4 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਹਾਰ ਨਾਲ ਓਸਾਕਾ ਦੀ ਲਾਗਤਾਰ ਦਸ ਮੈਚਾਂ ਵਿੱਚ ਜਿੱਤ ਦੀ ਲੈਅ ਟੁੱਟ ਗਈ। ਚੈੱਕ ਗਣਰਾਜ ਦੀ ਖਿਡਾਰਨ ਨੇ ਟਰਾਫੀ ਜਿੱਤਣ ਮਗਰੋਂ ਕਿਹਾ, ‘‘ਮੈਂ ਖ਼ੁਸ਼ ਹਾਂ ਕਿ ਇਹ ਮੈਚ ਤਿੰਨ ਸੈੱਟ ਤੱਕ ਨਹੀਂ ਚੱਲਿਆ।’’ ਉਸ ਨੇ ਕਿਹਾ, ‘‘ਮੇਰੀ ਸਰਵਿਸ ਮੇਰਾ ਸਭ ਤੋਂ ਵੱਡਾ ਹਥਿਆਰ ਹੈ ਅਤੇ ਇਹ ਅੱਜ ਵੀ ਅਹਿਮ ਰਿਹਾ।’’ ਇਹ ਉਨ੍ਹਾਂ ਦੇ ਕਰੀਅਰ ਦਾ 11ਵਾਂ ਖ਼ਿਤਾਬ ਹੈ। ਪਲਿਸਕੋਵਾ ਨੇ ਕਿਹਾ, ‘‘ਤੁਸੀਂ ਵੇਖਿਆ ਹੋਵੇਗਾ ਕਿ ਨਾਓਮੀ ਸ਼ਾਇਦ ਥੋੜ੍ਹੀ ਥੱਕੀ ਹੋਈ ਸੀ। ਪਰ ਉਸ ਦਾ ਭਵਿੱਖ ਰੌਸ਼ਨ ਹੈ ਅਤੇ ਪਿਛਲੇ ਕੁੱਝ ਹਫ਼ਤਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਵਧਾਈ।’

Facebook Comment
Project by : XtremeStudioz