Close
Menu

ਪਹਿਲਾ ਪਿਆਰ ਟੈਸਟ ਕ੍ਰਿਕਟ ਹੀ ਹੈ : ਦ੍ਰਾਵਿੜ

-- 08 October,2013

ਨਵੀਂ ਦਿੱਲੀ – ਰਾਹੁਲ ਦ੍ਰਾਵਿੜ ਖੇਡ ਦੇ ਪ੍ਰੰਪਰਿਕ ਸਵਰੂਪ ਵਿਚ ਭਾਰਤ ਦਾ ਅੰਬੈਸਡਰ ਰਿਹਾ ਹੈ ਤੇ ਆਪਣੇ ਕ੍ਰਿਕਟ ਕੈਰੀਅਰ ਤੋਂ ਸੰਨਿਆਸ ਲੈਣ ਤੋਂ ਬਾਅਦ ਉਸ ਨੇ ਕਿਹਾ ਕਿ ਉਸਦਾ ਪਹਿਲਾ ਪਿਆਰ ਟੈਸਟ ਕ੍ਰਿਕਟ ਹੀ ਹੈ।ਦ੍ਰਾਵਿੜ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਰਾਜਸਥਾਨ ਰਾਇਲਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਚੈਂਪੀਅਨਜ਼ ਲੀਗ ਟੀ-20 ਫਾਈਨਲ ਦੌਰਾਨ ਪੇਸ਼ੇਵਰ ਕੈਰੀਅਰ ਦੇ ਆਖਰੀ ਮੈਚ ਦੌਰਾਨ ਭਾਵੁਕ ਹੋ ਗਿਆ ਸੀ ਤਾਂ ਉਸ ਨੇ ਕਿਹਾ, ”ਇਹ ਕੁਝ ਤਰੀਕਿਆਂ ਨਾਲ ਭਾਵਨਾਤਮਕ ਸੀ। ਜਦੋਂ ਤੁਸੀਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿੰਦੇ ਹੋ ਤਾਂ ਤੁਸੀਂ ਕਾਫੀ ਭਾਵੁਕ ਮਹਿਸੂਸ ਕਰਦੇ ਹੋ।” ਦ੍ਰਾਵਿੜ ਨੇ ਕਿਹਾ, ”ਇਸ ਟੀਮ (ਰਾਜਸਥਾਨ ਰਾਇਲਜ਼) ਦੀ ਅਗਵਾਈ ਕਰਨਾ ਸ਼ਾਨਦਾਰ ਸੀ। ਫ੍ਰੈਂਚਾਈਜ਼ੀ ਕਈ ਉਤਾਰ-ਚੜ੍ਹਾਅ ਤੋਂ ਲੰਘਦੀ ਹੈ।”

Facebook Comment
Project by : XtremeStudioz