Close
Menu

ਪਹਿਲੀ ਦੌੜ ਬਣਾਉਂਦੇ ਹੀ ਨਵਾਂ ਰਿਕਾਰਡ ਬਣਾ ਦੇਵੇਗੀ ਟੀਮ ਇੰਡੀਆ

-- 03 December,2013

team-india_660_101213063520ਨਵੀਂ ਦਿੱਲੀ ,3 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤ 5 ਦਸੰਬਰ ਨੂੰ ਜੌਹਾਨਸਬਰਗ ਵਿਚ ਹੋਣ ਵਾਲੇ ਪਹਿਲੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਜਿਵੇਂ ਹੀ ਪਹਿਲੀ ਦੌੜ ਬਣਾਏਗਾ, ਉਹ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਆਸਟ੍ਰੇਲੀਆ ਨੂੰ ਪਿੱਛੇ ਛੱਡ ਕੇ ਚੋਟੀ ‘ਤੇ ਕਾਬਜ਼ ਹੋ ਜਾਵੇਗਾ।
ਦਿਲਚਸਪ ਸੰਯੋਗ ਇਹ ਹੈ ਕਿ ਭਾਰਤ ਤੇ ਆਸਟ੍ਰੇਲੀਆ ਦੇ ਨਾਂ ‘ਤੇ ਹੁਣ ਬਰਾਬਰ 1 ਲੱਖ 82 ਹਜ਼ਾਰ 881 ਦੌੜਾਂ ਦਰਜ ਹਨ। ਕੌਮਾਂਤਰੀ ਕ੍ਰਿਕਟ ਵਿਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਜਦੋਂ ਦੋ ਟੀਮਾਂ ਨੇ ਦੌੜਾਂ ਬਰਾਬਰ ਬਣਾਈਆਂ ਹੋਣ। ਇਸ ਤਰ੍ਹਾਂ ਭਾਰਤ ਤੇ ਆਸਟ੍ਰੇਲੀਆ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਾਂਝੇ ਤੌਰ ‘ਤੇ ਪਹਿਲੇ ਸਥਾਨ ‘ਤੇ ਹਨ।
ਭਾਰਤ ਵੈਸੇ ਅਜੇ ਤਕ 841 ਵਨ ਡੇ ਮੈਚ ਖੇਡ ਚੁੱਕਾ ਹੈ, ਜਿਹੜਾ ਕਿ ਵਿਸ਼ਵ ਰਿਕਾਰਡ ਹੈ। ਆਸਟ੍ਰੇਲੀਆ ਨੇ 825 ਵਨ ਡੇ ਖੇਡੇ ਹਨ। ਜਿਥੋਂ ਤਕ ਮੈਚ ਜਿੱਤਣ ਦਾ ਸਵਾਲ ਹੈ ਤਾਂ ਆਸਟ੍ਰੇਲੀਆ 505 ਮੈਚਾਂ ਵਿਚ ਜਿੱਤ ਦਰਜ ਕਰਕੇ ਪਹਿਲੇ ਨੰਬਰ ‘ਤੇ ਹੈ। ਭਾਰਤ ਨੇ ਅਜੇ ਤਕ ਸਿਰਫ 423 ਮੈਚ ਜਿੱਤੇ ਹਨ।
ਪਾਕਿਸਤਾਨ ਦੌੜਾਂ ਬਣਾਉਣ ਦੇ ਮਾਮਲੇ ਵਿਚ ਤੀਜੇ ਸਥਾਨ ‘ਤੇ ਹੈ। ਉਸ ਨੇ 807 ਮੈਚਾਂ ‘ਚ 1 ਲੱਖ 71 ਹਜ਼ਾਰ 982 ਦੌੜਾਂ ਬਣਾਈਆਂ ਹਨ। ਉਸ ਤੋਂ ਬਾਅਦ ਸ਼੍ਰੀਲੰਕਾ (146365) ਅਤੇ ਵੈਸਟਇੰਡੀਜ਼ (145260) ਦਾ ਨੰਬਰ ਆਉਂਦਾ ਹੈ। ਦੱਖਣੀ ਅਫਰੀਕਾ ਦੇ ਨਾਂ ‘ਤੇ 501 ਮੈਚਾਂ ਵਿਚ 111411 ਦੌੜਾਂ ਦਰਜ ਹਨ।
ਆਸਟ੍ਰੇਲੀਆ ਲਈ ਦੌੜਾਂ ਦੀ ਇਸ ਜੰਗ ਵਿਚ ਫਿਲਹਾਲ ਭਾਰਤ ਨੂੰ ਪਿੱਛੇ ਛੱਡਣਾ ਆਸਾਨ ਨਹੀਂ ਹੋਵੇਗਾ। ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ਵਿਚ ਤਿੰਨ ਮੈਚ ਖੇਡੇਗੀ ਅਤੇ ਇਸ ਤੋਂ ਬਾਅਦ ਨਿਊਜ਼ੀਲੈਂਡ ਦੌਰੇ ‘ਚ ਪੰਜ ਇਕ ਦਿਨਾ ਮੈਚ ਖੇਡੇਗੀ। ਆਸਟ੍ਰੇਲੀਆਈ ਟੀਮ ਨੇ ਇੰਗਲੈਂਡ ਵਿਰੁੱਧ ਏਸ਼ੇਜ਼ ਲੜੀ ਤੋਂ ਬਾਅਦ ਪੰਜ ਇਕ ਦਿਨਾ ਮੈਚਾਂ ਦੀ ਲੜੀ ਖੇਡਣੀ ਹੈ।

Facebook Comment
Project by : XtremeStudioz