Close
Menu

ਪਹਿਲੇ ਤੋਂ ਬਿਹਤਰ ਨਹੀਂ ਹੋ ਸਕਦੀ ‘ਮਾਸੂਮ’ : ਨਸੀਰੂਦੀਨ ਸ਼ਾਹ

-- 10 August,2013

images (4)

ਮੁੰਬਈ- ਬਾਲੀਵੁੱਡ ਅਭਿਨੇਤਾ ਨਸੀਰੂਦੀਨ ਸ਼ਾਹ ਰੀਮੇਕ ਫਿਲਮਾਂ ਦੇ ਰਿਵਾਜ਼ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੀਮੇਕ ਫਿਲਮਾਂ ਦਾ ਤਰਕ ਉਨ੍ਹਾਂ ਦੀ ਸਮਝ ਤੋਂ ਪਰੇ ਹੈ ਅਤੇ ਉਹ 1983 ਵਿਚ ਆਈ ਆਪਣੀ ਫਿਲਮ ‘ਮਾਸੂਮ’ ਦੇ ਰੀਮੇਕ ਦੇ ਪੱਖ ਵਿਚ ਬਿਲਕੁਲ ਨਹੀਂ ਹਨ।
ਨਸੀਰੂਦੀਨ ਨੇ ਕਿਹਾ, ”ਮੈਨੂੰ ਰੀਮੇਕ ਫਿਲਮਾਂ ਦਾ ਤਰਕ ਸਮਝ ਨਹੀਂ ਆਉਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਫਿਲਮਾਂ ਦਾ ਰੀਮੇਕ ਬਣਨਾ ਹੀ ਨਹੀਂ ਚਾਹੀਦਾ ਹੈ। ਇਹ ਧੋਖਾ ਹੈ, ਬਾਲੀਵੁੱਡ ਰੀਮੇਕ ਫਿਲਮਾਂ ਦੇ ਮਾਧਿਅਮ ਤੋਂ ਆਪਣੇ ਮਾਨਸਿਕ ਆਲਸ ਅਤੇ ਉਦਾਸੀ ਨੂੰ ਲੁਕਾਉਣਾ ਚਾਹੁੰਦਾ ਹੈ। ਪਹਿਲੇ ਇਹ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ, ਪਰ ਜਦ ਤੱਕ ਤੁਹਾਡੇ ਕੋਲ ਫਿਲਮ ਲਈ ਕੋਈ ਦੂਜਾ ਦ੍ਰਿਸ਼ਟੀਕੋਣ ਨਾ ਹੋਵੇ, ਰੀਮੇਕ ਨਹੀਂ ਬਣਨਾ ਚਾਹੀਦਾ।”
ਉਨ੍ਹਾਂ ਨੇ ਕਿਹਾ, ”ਮਾਸੂਮ ਫਿਲਮ ਡਾਇਰੈਕਟਰ ਸ਼ੇਖਰ ਦੀ ਕਹਾਣੀ ਇਕ ਅਜਿਹੇ ਪਰਿਵਾਰ ਬਾਰੇ ਵਿਚ ਹੈ, ਜੋ ਪਤੀ ਦੀ ਨਾਜਾਇਜ਼ ਸੰਤਾਨ ਦੀ ਖ਼ਬਰ ਤੋਂ ਟੁੱਟ ਜਾਂਦਾ ਹੈ। ਨਸੀਰੂਦੀਨ ਨੇ ਫਿਲਮ ਵਿਚ ਪਤੀ ਦੀ ਭੂਮਿਕਾ ਨਿਭਾਈ ਸੀ ਜਦੋਂ ਕਿ ਅਭਿਨੇਤਰੀ ਸ਼ਬਾਨਾ ਆਜ਼ਮੀ ਪਤਨੀ ਦੀ ਭੂਮਿਕਾ ਵਿਚ ਨਜ਼ਰ ਆਈ ਸੀ। ਨਸੀਰੂਦੀਨ ਸ਼ਾਹ ਦੇ ਲਗਭਗ 40 ਸਾਲਾਂ ਦੇ ਕੈਰੀਅਰ ਵਿਚ ‘ਮਾਸੂਮ ਉਨ੍ਹਾਂ ਦੀ ਪਸੰਦੀਦਾ ਫਿਲਮਾਂ ਵਿਚੋਂ ਹੈ।

Facebook Comment
Project by : XtremeStudioz