Close
Menu

ਪਹਿਲੇ ਹੀ ਦੌਰ ‘ਚ ਹਾਰ ਕੇ ਬਾਹਰ ਹੋਈ ਵੀਨਸ

-- 07 August,2013

130618174933-tennis-venus-williams-wimbledon-story-top

ਟੋਰਾਂਟੋ- 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਟੋਰਾਂਟੋ ਕੱਪ ਮਹਿਲਾ ਸਿੰਗਲ ਵਰਗ ਦੇ ਪਹਿਲੇ ਹੀ ਦੌਰ ‘ਚ ਬੈਲਜ਼ੀਅਮ ਦੀ ਕਸਟਰਨ ਫਲਿਪਕੈਨਸ ਹੱਥੋਂ 6-0, 4-6, 2-6 ਨਾਲ ਹਾਰ ਕੇ ਬਾਹਰ ਹੋਣਾ ਪਿਆ। ਪਿੱਠ ਦੀ ਦਰਦ ਕਾਰਨ ਲੰਬੇ ਸਮੇਂ ਤੱਕ ਕੋਰਟ ਤੋਂ ਦੂਰ ਰਹੀ ਵੀਨਸ ਨੇ ਮੈਚ ‘ਚ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ ਅੱਧੇ ਘੰਟੇ ਦੇ ਅੰਦਰ ਹੀ ਪਹਿਲਾ ਸੈੱਟ ਆਪਣੇ ਨਾਂ ਕਰ ਲਿਆ ਪਰ ਫਲਿਪਕੈਨਸ ਨੇ ਮੈਚ ‘ਚ ਵਾਪਸੀ ਕਰਦੇ ਹੋਏ ਦੂਜੇ ਸੈੱਟ ਦੇ 10ਵੇਂ ਗੇਮ ‘ਚ ਸਰਵਿਸ ਤੋੜਦੇ ਹੋਏ ਵੀਨਸ ਤੋਂ ਸੈੱਟ ਜਿੱਤ ਕੇ ਮੈਚ ‘ਚ ਬਰਾਬਰੀ ਕਰ ਲਈ। ਤੀਜੇ ਸੈੱਟ ‘ਚ ਵੀ ਬੈਲਜ਼ੀਅਮ ਦੀ ਖਿਡਾਰਨ ਨੇ ਸ਼ੁਰੂਆਤ ਤੋਂ ਹੀ ਬੜਤ ਬਣਾ ਰੱਖੀ ਅਤੇ ਵੀਨਸ ਦੀ ਸਰਵਿਸ ਤੋੜਨ ਦੇ ਨਾਲ ਹੀ ਸੈੱਟ ਤੇ ਮੁਕਾਬਲਾ ਦੋਵੇਂ ਆਪਣੇ ਨਾਂ ਕਰ ਲਏ।

Facebook Comment
Project by : XtremeStudioz