Close
Menu

ਪਾਈਪ ਲਾਈਨ ਵਿਰੋਧੀਆਂ ਵਲੋਂ ਸਟੀਫਨ ਹਾਰਪਰ ਦੀ ਮੀਟਿੰਗ ਵਿਚ ਪ੍ਰਦਰਸ਼ਨ

-- 07 January,2014

ALeqM5guPZmlnYSU2_lPQJlyknOXXS5RCQਵੈਨਕੂਵਰ,7 ਜਨਵਰੀ (ਦੇਸ ਪ੍ਰਦੇਸ ਟਾਈਮਜ਼)-  ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵਲੋਂ ਵੈਨਕੂਵਰ ਬੋਰਡ ਆਫ਼ ਟਰੇਡ ਨਾਲ ਮੀਟਿੰਗ ਦੌਰਾਨ ਸਕਿਊਰਟਿੀ ਤੋਂ ਅੱਖ ਬਚਾ ਕੇ ਦੋ ਪਾਈਪ ਲਾਈਨ ਵਿਰੋਧੀ ਪ੍ਰਧਾਨ ਮੰਤਰੀ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ ਅਤੇ ਉਹਨਾਂ ਨੇ ਪਾਈਪ ਲਾਈਂਨ ਦੇ ਵਿਰੋਧ ਵਿਚ ਇਕ ਪੋਸਟਰ ਰਾਹੀਂ ਆਪਣਾ ਰੋਸ ਜਾਹਰ ਕੀਤਾ। ਬਾਅਦ ਵਿਚ ਸਕਿਊਰਿਟੀ ਨੇ ਇਹਨਾਂ ਦੋਹਾਂ ਪ੍ਰਦਸ਼ਨਕਾਰੀਆਂ ਨੂੰ ਮੀਟਿੰਗ ਹਾਲ ਤੋਂ ਬਾਹਰ ਕੱਢ ਦਿਤਾ। ਉਹਨਾਂ ਦਾ ਕਹਿਣਾ ਸੀ ਕਿ ਕੰਸਰਵੇਟਿਵ ਸਰਕਾਰ ਨੂੰ ਵਾਤਾਵਰਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਪਾਈਪ ਲਾਈਨ ਦੇ ਨਾਲ ਜੁੱੜੇ ਮੁੱਦਿਆਂ ਨੂੰ ਵਿਚਾਰਨਾ ਚਾਹੀਦਾ ਹੈ।
ਇਸ ਮੌਖੇ `ਤੇ ਬਿਜਨਿਸਮੈਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਰਥਚਾਰੇ ਨੂੰ ਪ੍ਰਮੁੱਖ ਏਜੰਡਾ ਅਪਣਾਇਆ ਹੈ ਅਤੇ ਇਸ ਵਿਚ ਹੀ ਕੈਨੇਡਾ ਦੇ ਕੁਦਰਤੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਵੀ ਹੈ ਜਿਹਨਾਂ ਵਿਚ ਕੈਨੇਡਾ ਤੋਂ ਇਲਾਵਾ ਏਸ਼ੀਆ ਨੂੰ ਕੁਦਰਤੀ ਸਰੋਤਾਂ ਦੀ ਦਰਾਮਦ ਸ਼ਾਮਲ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਅੱਜ ਸਿੱਧੇ ਤੌਰ ਤੇ ਪਾਈਪ ਲਾਈਨ ਦਾ ਨਾਂ ਨਹੀਂ ਲਿਆ, ਪਰ ਉਹਨਾਂ ਸੰਕੇਤ ਦਿੱਤੇ ਕਿ ਪਾਈਪ ਲਾਈਨ ਕੈਨੇਡਾ ਦੇ ਅਰਥਚਾਰੇ ਦੀ ਹੱਬ ਬਣੇਗੀ। ਉਹਨਾਂ ਨੇ ਬਿਜਨਸ ਲੀਡਰਾਂ ਨੂੰ ਸੰਬੋਧਨ ਕਰਦਿਆਂ ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਕਾਰ ਹੋਏ ਵਪਾਰਕ ਸਮਝੌਤੇ ਨੂੰ ਇਕ ਮੀਲ ਪੱਥਰ ਦੱਸਿਆ ਜੋ ਕੈਨੇਡਾ ਦੇ ਲਈ ਵਰਦਾਨ ਸਾਬਤ ਹੋਵੇਗਾ।
ਯਾਦ ਰਹੇ ਕਿ ਪ੍ਰਧਾਨ ਮੰਤਰੀ ਕੈਨੇਡੇ ਦੇ ਅਰਥਚਾਰੇ ਅਤੇ ਕੁਦਰਤੀ ਸਰੋਤਾਂ ਦੀਆਂ ਸੰਭਾਵਨਾਵਾਂ ਦਾ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਣ ਲਈ ਬੀਸੀ ਦੇ ਟੂਰ `ਤੇ ਹਨ। ਪਾਈਪ ਲਾਈਨ ਦੇ ਮੁੱਦੇ `ਤੇ ਉਹਨਾਂ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਣਗੇ।

Facebook Comment
Project by : XtremeStudioz