Close
Menu

ਪਾਕਿਸਤਾਨੀ ਅਦਾਕਾਰਾ ਦਾ ਦਾਅਵਾ,’ਸਲਮਾਨ ਖਾਨ ਦੇ ਕਾਰਨ ਪਾਕਿਸਤਾਨ ‘ਚ ਹੁੰਦੇ ਨੇ ਕ੍ਰਾਈਮ’

-- 04 March,2017
ਜਲੰਧਰ— ਪਾਕਿਸਤਾਨੀ ਅਦਾਕਾਰਾ ਅਤੇ ਗਾਇਕ ਰਾਬੀ ਪੀਰਜਾਦਾ ਨੇ ਅਦਾਕਾਰ ਸਲਮਾਨ ਖਾਨ ‘ਤੇ  ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਰਾਬੀ ਨੇ ਕਿਹਾ ਹੈ ਕਿ ਸਲਮਾਨ ਖਾਨ ਦੀਆਂ ਫਿਲਮਾਂ ਦੇ ਚੱਲਦੇ ਪਾਕਿਸਤਾਨ ‘ਚ ਅਪਰਾਧ ਵੱਧ ਰਹੇ ਹਨ। ਪਾਕਿਸਤਾਨ ਦੇ ਨੌਜਵਾਨ ਬਾਲੀਵੁੱਡ ਦੀ ਫਿਲਮਾਂ ਵੇਖ ਕੇ ਬਰਬਾਦ ਹੋ ਰਹੇ ਹਨ। ਲਾਹੌਰ ਦੀ ਐਕਸਪ੍ਰੈਸ ਕਾਨਫਰੈਂਸ ‘ਚ ਰਾਬੀ ਪੀਰਜਾਦਾ ਨੇ ਕਿਹਾ ਹੈ ਕਿ ਬਾਲੀਵੁੱਡ ‘ਚ ਸਭ ਫਿਲਮਾਂ ਅਪਰਾਧ ਦੇ ਕੇਂਦਰ ‘ਚ ਰੱਖ ਕੇ ਬਣਾਈ ਜਾਂਦੀਆਂ ਹਨ, ਖਾਸਕਰ ਸਲਮਾਨ ਖਾਨ ਦੀਆਂ ਫਿਲਮਾਂ ‘ਚ ਅਪਰਾਧਿਕ ਐਕਟੀਵਿਟੀ ਜ਼ਿਆਦਾ ਦਿਖਾਈਆਂ ਜਾਂਦੀਆਂ ਹਨ। ਰਾਬੀ ਨੇ ਭਾਰਤੀ ਫਿਲਮਕਾਰਾਂ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਮੈਂ ਬਾਲੀਵੁੱਡ ਦੇ ਲੋਕਾਂ ਨੂੰ ਪੁੱਛਦੀ ਹਾਂ ਕਿ ਉਹ ਆਪਣੇ ਨੌਜਵਾਨਾ ਲਈ ਕੀ ਬਣਾ ਰਹੇ ਹਨ? ਇਹ ਨੌਜਵਾਨਾ ਨੂੰ ਕੀ ਸਿਖਾਉਣਾ ਚਾਹੁੰਦੇ ਹਨ?
ਉਨ੍ਹਾਂ ਨੇ ਕਿਹਾ ਹੈ ਕਿ ਇੱਕ ਸਮਾਂ ਸੀ ਜਦੋਂ ਪਾਕਿਸਤਾਨ ‘ਚ ਸਮਾਜਿਕ ਮੁੱਦੇ ਨੂੰ ਉਠਾਉਣ ਵਾਲੀਆਂ ਫਿਲਮਾਂ ਬਣਦੀਆਂ ਸਨ ਪਰ ਬਾਲੀਵੁੱਡ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਜਾਣਿਆ ਜਾ ਰਿਹਾ ਹੈ ਕਿ ਪੀਰਜਾਦਾ ਦੀ ਫਿਲਮ ਰਿਲੀਜ਼ ਹੋਣ ਵਾਲੀ ਹੈ, ਉਹ ਇਨ੍ਹਾਂ ਦਿਨਾ ‘ਚ ਉਸ ਦੀ ਪ੍ਰਮੋਸ਼ਨ ‘ਚ ਹੀ ਜੁੱਟੀ ਹੋਈ ਹੈ। ਰਾਬੀ ਟੀ ਵੀ ਸ਼ੋਅ ‘ਕਿਸਾ ਕੁਰਸੀ ਦਾ’ ਨੂੰ ਹੋਸਟ ਕਰ ਚੁੱਕੀ ਹੈ ਫਿਲਮ ‘ਸ਼ੋਰ ਸਰਾਬਾ’ 2017 ‘ਚ ਰਿਲੀਜ਼ ਹੋਣ ਨੂੰ ਤਿਆਰ ਹੈ।
Facebook Comment
Project by : XtremeStudioz