Close
Menu

ਪਾਕਿਸਤਾਨੀ ਲੜਕੀ ਨਾਲ ਬਲਾਤਕਾਰ ਕਰਨ ਵਾਲੇ 84 ਸਾਲਾ ਬਜ਼ੁਰਗ ਨੂੰ 13 ਸਾਲ ਦੀ ਸਜ਼ਾ

-- 25 October,2013

ਲੰਡਨ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪਾਕਿਸਤਾਨ ਦੀ ਇਕ ਗੂੰਗੀ-ਬੋਲੀ ਲੜਕੀ ਨੂੰ ਬ੍ਰਿਟੇਨ ਲਿਆ ਕੇ ਉਸ ਨਾਲ ਵਾਰ-ਵਾਰ ਬਲਾਤਕਾਰ ਕਰਨ ਵਾਲੇ 84 ਸਾਲਾ ਬਜ਼ੁਰਗ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੇ 13 ਸਾਲ ਦੀ ਸਜ਼ਾ ਸੁਣਾਈ ਹੈ। ਇਲਿਆਸ ਅਸ਼ਰ ਨਾਂ ਦੇ ਇਸ ਬਜ਼ੁਰਗ ਵਿਅਕਤੀ ਨੂੰ 13 ਵਾਰ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਅਸ਼ਰ ਨੇ ਲੜਕੀ ਨੂੰ ਆਪਣਾ ਸੈਕਸ ਗੁਲਾਮ ਬਣਾ ਲਿਆ ਸੀ। ਲੜਕੀ ਉਸ ਸਮੇਂ 10 ਸਾਲਾਂ ਦੀ ਸੀ ਜਦੋਂ ਉਸ ਨੂੰ ਬ੍ਰਿਟੇਨ ਦੇ ਵਪਾਰੀ ਅਸ਼ਰ ਅਤੇ ਉਸ ਦੀ ਪਤਨੀ ਆਪਣੇ ਮੈਨਚੈਸਟਰ ਸਥਿਤ ਘਰ ਲੈ ਕੇ ਆਏ ਸਨ। ਲੜਕੀ ਨੂੰ ਤੰਗ ਤਹਿਖਾਨੇ ਵਿਚ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਇਸ ਦੌਰਾਨ ਅਸ਼ਰ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।
ਇੰਨਾ ਹੀ ਨਹੀਂ ਲੜਕੀ ਤੋਂ ਘਰ ਦੀ ਸਾਫ-ਸਫਾਈ, ਖਾਣਾ ਬਣਾਉਣਾ, ਕੱਪੜੇ ਧੋਣਾ ਆਦਿ ਕਈ ਕੰਮ ਕਰਵਾਏ ਜਾਂਦੇ ਸਨ। ਇਸ ਮਾਮਲੇ ਵਿਚ ਅਸ਼ਰ ਨੂੰ 13 ਸਾਲ ਜਦੋਂ ਕਿ ਉਸ ਦੀ ਪਤਨੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲੜਕੀ ਹੁਣ 20 ਸਾਲ ਦੀ ਹੋ ਚੁੱਕੀ ਹੈ ਅਤੇ ਉਸ ਦੇ ਪੰਜ ਭਰਾ-ਭੈਣ ਹਨ, ਜੋ ਪਾਕਿਸਤਾਨ ਵਿਚ ਰਹਿੰਦੇ ਹਨ।
ਲੜਕੀ ਨੂੰ 24 ਜੂਨ 2000 ਨੂੰ ਬ੍ਰਿਟੇਨ ਲਿਆਂਦਾ ਗਿਆ ਸੀ। ਸ਼ੁਰੂਆਤ ਵਿਚ ਉਸ ਨੂੰ ਮੁਫਤ ਰਹਿਣ ਅਤੇ ਖਾਣ ਨੂੰ ਦਿੱਤਾ ਗਿਆ। ਇੰਨਾ ਹੀ ਨਹੀਂ ਅਸ਼ਰ ਉਸ ਨੂੰ ਕਈ ਤੋਹਫੇ ਵੀ ਲਿਆ ਕੇ ਦਿੰਦਾ ਸੀ ਪਰ ਬਾਅਦ ਵਿਚ ਉਸ ਨੂੰ ਅਸ਼ਰ ਪਤੀ-ਪਤਨੀ ਨੇ ਘਰੇਲੂ ਗੁਲਾਮ ਬਣਾ ਲਿਆ ਅਤੇ ਇਸ ਤੋਂ ਸ਼ੁਰੂ ਹੋ ਗਿਆ ਉਸ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਸਿਲਸਿਲਾ।
ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਜਦੋਂ ਲੜਕੀ ਨੂੰ ਅਸ਼ਰ ਦੀ ਤਸਵੀਰ ਦਿਖਾਈ ਗਈ ਤਾਂ ਉਹ ਲੜਕੀ ਨੇ ਕਿਹਾ ਕਿ ਇਹ ਬੁੱਢਾ ਵਿਅਕਤੀ ਬਹੁਤ ਗੰਦਾ ਹੈ। ਇਹ ਉਹ ਹੀ ਆਦਮੀ ਹੈ ਜਿਸ ਨੇ ਮੇਰਾ ਯੌਨ ਸ਼ੋਸ਼ਣ ਕੀਤਾ। ਅਸ਼ਰ ਪਤੀ-ਪਤਨੀ ਲੜਕੀ ਦੇ ਨਾਂ ‘ਤੇ ਹਾਊਸਿੰਗ ਅਤੇ ਇਨਕਮ ਲਾਭ ਲੈ ਰਹੇ ਸਨ। ਜੂਨ, 2009 ਨੂੰ ਪੁਲਸ ਇਕ ਦੂਜੇ ਮਾਮਲੇ ਵਿਚ ਉਨ੍ਹਾਂ ਦੇ ਘਰ ਗਈ ਸੀ, ਜਿੱਥੇ ਉਨ੍ਹਾਂ ਨੇ ਤਹਿਖਾਨੇ ਵਿਚ ਲੜਕੀ ਨੂੰ ਦੇਖ ਲਿਆ ਅਤੇ ਅਸ਼ਰ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ।

Facebook Comment
Project by : XtremeStudioz