Close
Menu

ਪਾਕਿਸਤਾਨੀ ਵਿਦੇਸ਼ ਸਕੱਤਰ ਨੇ ਸੁਜਾਤਾ ਨੂੰ ਦਿੱਤੀਆਂ ਵਧਾਈਆਂ

-- 07 August,2013

foreign-secretary-sujatha-singh_350_080113124606

ਇਸਲਾਮਾਬਾਦ—7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਵਿਦੇਸ਼ ਸਕੱਤਰ ਜਲੀਲ ਅਬਾਸ ਜ਼ਿਲਾਨੀ ਨੇ ਇਸ ਮਹੀਨੇ ਦੇ ਸ਼ੁਰੂ ‘ਚ ਅਹੁਦਾ ਸੰਭਾਲਣ ਵਾਲੀ ਵਿਦੇਸ਼ੀ ਸਕੱਤਰ ਸਜਾਤਾ ਸਿੰਘ ਨੂੰ ਵਧਾਈਆਂ ਦਾ ਸੁਨੇਹਾ ਭੇਜਿਆ ਹੈ। ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਇਜ਼ਾਜ ਚੋਧਰੀ ਨੇ ਕਿਹਾ ਉਨ੍ਹਾਂ ਨੂੰ (ਸੁਜਾਤਾ)  ਨਵੀਂ ਜ਼ਿੰਮੇਵਾਰੀ ਦੀਆਂ ਵਧਾਈਆਂ ਦਿੰਦੇ ਹੋਏ ਜ਼ਿਲਾਨੀ ਨੇ ਭਾਰਤੀ ਵਿਦੇਸ਼ ਸਕੱਤਰ ਦੀ ਉਸ ਇੱਛਾ ਦੀ ਵੀ ਤਾਰੀਫ ਕੀਤੀ ਜਿਸ ‘ਚ ਉਨ੍ਹਾਂ ਨੇ ਉਸ ਥਾਂ ਤੋਂ ਗੱਲਬਾਤ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਸੀ ਜਿੱਥੇ ਉਹ ਰਿਹਾਅ ਹੋਈ ਸੀ। ਆਪਣੇ ਸੁਨੇਹੇ ‘ਚ ਜ਼ਿਲਾਨੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਦੋਹਾਂ ਦੇਸ਼ਾਂ ਦੀ ਪ੍ਰਧਾਨਗੀ ਦਰਮਿਆਨ ਸਦਭਾਵਨਾ ਸੁਨੇਹਾ ਦੇ ਆਦਾਨ ਪ੍ਰਦਾਨ ਨੂੰ ਅੱਗੇ ਵਧਣ ਦੀ ਲੋੜ ਹੈ ਅਤੇ ਉਹ ਸਾਰੇ ਮੁੱਦਿਆਂ ਦੇ ਹੱਲ ਲਈ ਭਾਰਤੀ ਸਕੱਤਰ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਲਗਾਤਾਰ ਅਤੇ ਮੱਹਤਵਪੂਰਨ ਸੰਪਰਕ ਨੂੰ ਲੈ ਕੇ ਪਾਬੰਦ ਹੈ ਤਾਂ ਜੋ ਸਹੀ ਲਾਭ ਵਾਲੇ ਨਤੀਜੇ ਸਾਹਮਣੇ ਆ ਸਕੇ।

Facebook Comment
Project by : XtremeStudioz