Close
Menu

ਪਾਕਿਸਤਾਨੀ ਸੈਨਾ ਦੇ ਹਮਲੇ ‘ਤੇ ਲੋਕ ਸਭਾ ‘ਚ ਜਤਾਇਆ ਗਿਆ ਰੋਸ

-- 06 August,2013

 

article4211ਨਵੀਂ ਦਿੱਲੀ 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਪੰਜ ਭਾਰਤੀ ਸੈਨਿਕਾਂ ਦੀ ਹੱਤਿਆ ‘ਤੇ ਮੰਗਲਵਾਰ ਨੂੰ ਲੋਕ ਸਭਾ ‘ਚ ਡੂੰਘੀ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਸਰਕਾਰ ਕੋਲੋ ਪੁੱਛਿਆ ਗਿਆ ਕਿ ਸੀਮਾ ‘ਤੇ ਪਾਕਿਸਤਾਨ ਅਤੇ ਚੀਨ ਦੋਵੇ ਪਾਸਿਓ ਹਮਲੇ ਦੀ ਕਾਰਵਾਈ ਹੋਣ ਦੇ ਬਾਵਜੂਦ ਉਹ ਚੁੱਪ ਕਰਕੇ ਬੈਠੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਸਦਨ ਵਿਚ ਮਾਮਲਾ ਚੁੱਕਦੇ ਹੋਏ ਕੰਟਰੋਲ ਰੇਖਾ ‘ਤੇ ਭਾਰਤੀ ਚੌਕੀ ‘ਤੇ ਸੋਮਵਾਰ ਰਾਤ ਨੂੰ ਹੋਏ ਇਸ ਹਮਲੇ ਨੂੰ ਦੇਸ਼ ਦੇ ਖਿਲਾਫ ਅੱਤਵਾਦੀਆਂ ਜ਼ਰੀਏ ਪਾਕਿਸਤਾਨ ਦੇ ਅਭਿਆਨ ਦਾ ਹਿੱਸਾ ਦੱਸਿਆ। ਸ਼੍ਰੀ ਯਾਦਵ ਨੇ ਕਿਹਾ ਕਿ ਪਿਛਲੇ ਦਿਨੀ ਚੀਨ ਦੀ ਸੈਨਾ ਵੀ 19 ਕਿਲੋਮੀਟਰ ਅੰਦਰ ਵੜ ਗਈ ਸੀ ਅਤੇ ਉਹ ਵਾਪਸ ਉਂਝ ਹੀ ਨਹੀਂ ਪਰਤੀ। ਚੀਨੀ ਸੈਨਾ ਇਸ ਗੱਲ ਦਾ ਪੂਰਾ ਮੁੱਲਾਂਕਣ ਕਰਕੇ ਪਰਤੀ ਹੈ ਕਿ ਉਹ ਹਮਲੇ ਦੀ ਦਸ਼ਾ ਵਿਚ ਕਿਵੇਂ ਅੱਗੇ ਵੱਧਣ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਵਿਚ ਪਾਕਿਸਤਾਨ ਅਤੇ ਚੀਨ ਵੱਲੋਂ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਅਤੇ ਇਹ ਹਮਲੇ ਦੀ ਕਾਰਵਾਈਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲੋ ਜਵਾਬ ਮੰਗਿਆ ਕਿ ਆਖਿਰ ਸਰਕਾਰ ਇਸ ਲਈ ਕੀ ਕਦਮ ਚੁੱਕ ਰਹੀ ਹੈ। ਸ਼੍ਰੀ ਯਾਦਵ ਨੇ ਕਿਹਾ ਕਿ ਪਾਕਿਸਤਾਨ ਬੰਗਲਾਦੇਸ਼ ਦੇ ਬਟਵਾਰੇ ਦੀ ਯਾਦ ਭੁੱਲਿਆ ਨਹੀਂ ਹੈ। ਉਨ੍ਹਾਂ ਕਿਹਾ ਕਿ 1962 ਵਿਚ ਚੀਨ ਨੇ ਸਾਨੂੰ ਧੋਖਾ ਦਿੱਤਾ ਸੀ। ਜਵਾਹਰਲਾਲ ਨਹਿਰੂ ਨੂੰ ਇਸ ਧੋਖੇ ਤੋਂ ਬਹੁਤ ਡੂੰਘਾ ਸਦਮਾ ਲੱਗਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਦਾ ਦੇਹਾਂਤ ਵੀ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਚੀਨ ਫਿਰ ਤੋਂ ਧੋਖਾ ਦੇਵੇਗਾ। ਸ਼੍ਰੀ ਯਾਦਵ ਨੇ ਕਿਹਾ ਕਿ ਕਸ਼ਮੀਰ ਦੀ ਜਨਤਾ ਨੇ ਹਮੇਸ਼ਾ ਭਾਰਤ ਦਾ ਸਾਥ ਦਿੱਤਾ ਹੈ ਪਰ ਸਰਕਾਰ ਨੇ ਕਸ਼ਮੀਰ ਲਈ ਮਦਦ ਨਹੀਂ ਕੀਤੀ। ਉਨ੍ਹਾਂ ਨੇ ਫਾਰੂਕ ਅਬਦੁਲਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਕ ਵਾਰ ਡਾ.ਅਬਦੁਲਾ ਨੇ ਨਰਾਜ਼ ਹੋ ਕੇ ਕਿਹਾ ਸੀ ਕਿ ਇਸ ਵਿਚ ਚੰਗੇ ਦੋਸਤ ਤਾਂ ਪਾਕਿਸਤਾਨ ਵਿਚ ਹੁੰਦੇ ਹਨ। ਇਸ ‘ਤੇ ਡਾ. ਅਬਦੁਲਾ ਨੇ ਵੀ ਖੜ੍ਹੇ ਹੋ ਕੇ ਕੁਝ ਕਿਹਾ ਜੋ ਸਾਫ ਸੁਣਾਈ ਨਹੀਂ ਦਿੱਤਾ।

Facebook Comment
Project by : XtremeStudioz