Close
Menu

ਪਾਕਿਸਤਾਨੀ ਹਾਕੀ ਟੀਮ ਦੇ ਮੁੱਖ ਕੋਚ ਦਾ ਅਸਤੀਫਾ

-- 25 September,2013

ਇਸਲਾਮਾਬਾਦ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਹਾਕੀ ਟੀਮ ਦੇ ਮੁੱਖ ਪ੍ਰਬੰਧਕ ਅਤੇ ਪ੍ਰਮੁੱਖ ਕੋਚ ਅਖਤਰ ਰਸੂਲ ਚੌਧਰੀ ਨੇ ਅਸਤੀਫਾ ਦੇ ਦਿੱਤਾ ਹੈ। ਚੌਧਰੀ ਨੇ ਪਾਕਿਸਤਾਨੀ ਰਾਸ਼ਟਰੀ ਟੀਮ ਦੇ ਅਗਲੇ ਸਾਲ ਨੀਦਰਲੈਂਡ ‘ਚ ਹੋਣ ਵਾਲੇ ਐੱਫ. ਆਈ. ਐੱਚ. ਵਿਸ਼ਵ ਕੱਪ ਦੇ ਲਈ ਕੁਆਲੀਫਾਈ ਨਹੀਂ ਕਰ ਪਾਉਣ ਦੇ ਕਾਰਨ ਮੰਗਲਵਾਰ ਨੂੰ ਆਪਣਾ ਅਹੁਦਾ ਛੱਡ ਦਿੱਤਾ। ਸਾਲ 1971 ਵਿਚ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਬਾਅਦ ਪਾਕਿਸਤਾਨੀ ਟੀਮ ਪਹਿਲੀ ਵਾਰ ਇਸ ਆਯੋਜਨ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। ਚੌਧਰੀ ਨੇ ਆਪਣਾ ਅਸਤੀਫਾ ਪਾਕਿਸਤਾਨ ਹਾਕੀ ਸੰਘ ਨੂੰ ਭੇਜਿਆ ਅਤੇ ਕਿਹਾ ਕਿ ਹੁਣ ਨੌਜਵਾਨਾਂ ਨੂੰ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਚੌਧਰੀ ਨੇ ਮੀਡੀਆ ਨੂੰ ਕਿਹਾ ਕਿ ਮੈਂ ਪਾਕਿਸਤਾਨੀ ਹਾਕੀ ਦੀ ਬਹੁਤ ਸੇਵਾ ਕੀਤੀ ਹੈ ਪਰ ਹੁਣ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਇਸ ਖੇਡ ਨੂੰ ਆਪਣਾ ਯੋਗਦਾਨ ਦੇਣ ਦਾ ਸਮਾਂ ਆ ਗਿਆ ਹੈ। ਚੌਧਰੀ ਨੇ ਹਾਲਾਂਕਿ ਇਹ ਕਿਹਾ ਕਿ ਉਹ ਏਸ਼ੀਆ ਕੱਪ ‘ਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਨਿਰਾਸ਼ ਹੋ ਕੇ ਅਸਤੀਫਾ ਨਹੀਂ ਦੇ ਰਿਹਾ ਹਾਂ। ਮੈਨੂੰ ਹੋਰ ਦੂਜੇ ਕੰਮ ਹਨ ਇਸ ਕਾਰਨ ਮੈਂ ਅਸਤੀਫਾ ਦੇ ਰਿਹਾ ਹਾਂ।

Facebook Comment
Project by : XtremeStudioz