Close
Menu

ਪਾਕਿਸਤਾਨ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ – ਪੈਂਟਾਗਨ

-- 10 January,2015

ਵਾਸ਼ਿੰਗਟਨ, ਪੈਂਟਾਗਨ ਨੇ ਪਾਕਿਸਤਾਨ ਵਿਚ ਅੱਤਵਾਦੀਆਂ ਲਈ ਪਨਾਹਗਾਹ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ। ਅਮਰੀਕੀ ਮਾਹਿਰਾਂ ਨੇ ਦੱਸਿਆ ਕਿ ਭਾਰਤ ਅਤੇ ਅਫ਼ਗਾਨਿਸਤਾਨ ਵਿਚ ਅੱਤਵਾਦੀ ਸੰਗਠਨਾਂ ਸਬੰਧੀ ਦੇਸ਼ ਦੀ ਰਣਨੀਤੀ ਵਿਚ ਕੋਈ ਵੀ ਬਦਲਾਅ ਨਹੀਂ ਹੋਇਆ। ਪੈਂਟਾਗਨ ਦੇ ਪ੍ਰੈਸ ਸਕੱਤਰ ਰੀਅਰ ਐਡਮਿਰਲ ਜਾਨ ਕਿਰਬੀ ਨੇ ਇੱਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀ ਸਮੂਹ ਦੇ ਕੁੱਝ ਸੰਗਠਨ ਲੰਬੇ ਸਮੇਂ ਤੋਂ ਸ਼ਰਨ ਲੈ ਕੇ ਰਹਿ ਰਹੇ ਹਨ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਲੰਬੇ ਸਮੇਂ ਤੋਂ ਇਹ ਸਾਡੇ ਪਾਕਿਸਤਾਨੀ ਮਾਹਿਰਾਂ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੈਂਟਾਗਨ ਦਾ ਇਹ ਬਿਆਨ ਵਿਦੇਸ਼ ਮੰਤਰਾਲੇ ਦੇ ਉਸ ਬਿਆਨ ਦੇ ਕੁੱਝ ਦਿਨ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਪਿਛਲੇ ਕੁੱਝ ਸਾਲਾਂ ਦੇ ਦੌਰਾਨ ਸੰਸਦ ਦੇ ਆਦੇਸ਼ ਅਨੁਸਾਰ ਇਹ ਪ੍ਰਮਾਣ ਨਹੀਂ ਦੇ ਸਕੇ ਕਿ ਪਾਕਿਸਤਾਨ ਲਕਸ਼ਰ-ਏ-ਤਾਈਬਾ ਅਤੇ ਹਕਾਨੀ ਨੈੱਟਵਰਕ ਵਰਗੇ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ।

Facebook Comment
Project by : XtremeStudioz