Close
Menu

ਪਾਕਿਸਤਾਨ ਖਿਲਾਫ਼ ਸਖ਼ਤ ਕਾਰਵਾਈ ਦੇ ਹੱਕ ‘ਚ ਹਨ ਰੱਖਿਆ ਮੰਤਰੀ

-- 12 December,2014

ਨਵੀਂ ਦਿੱਲੀ,  ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਅੱਤਵਾਦੀ ਹਮਲਿਆਂ ਨੂੰ ਇਕ ਵਾਰ ਸਦਾ ਲਈ ਖਤਮ ਕਰਨ ਲਈ ਪਾਕਿਸਤਾਨ ਖਿਲਾਫ ਸਖ਼ਤ ਕਾਰਵਾਈ ਦੀ ਹਮਾਇਤ ਕੀਤੀ ਹੈ। ਟੀ ਵੀ ਟੂਡੇ ਗਰੁੱਪ ਵਲੋਂ ਕਰਵਾਈ ਕਨਕਲੇਵ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਰੀਕਰ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸਾਡੇ ਵੱਲ ਧਕ ਰਿਹਾ ਹੈ ਅਤੇ ਭਾਰਤ ਨੂੰ ਸਰਹੱਦ ਪਾਰ ਸਖਤ ਸੰਦੇਸ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰੋਸਾ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਨੂੰ ਸਖਤ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲਿਆਂ ਦਾ ਇਸ ਤਰ੍ਹਾਂ ਦਾ ਸਖਤ ਜਵਾਬ ਦੇਣਾ ਚਾਹੀਦਾ ਹੈ ਜਿਹੜਾ ਇਕ ਵਾਰ ਦਿੱਤਾ ਜਾਵੇ ਅਤੇ ਉਸ ਨਾਲ ਅੱਤਵਾਦ ਦਾ ਖਾਤਮਾ ਹੋ ਜਾਵੇ ਜਾਂ ਇਸ ਤਰ੍ਹਾਂ ਦੇ ਸਰਹੱਦੀ ਹਮਲੇ ਘਟ ਜਾਣ। ਸ੍ਰੀ ਪਾਰੀਕਰ ਕਸ਼ਮੀਰ ਵਾਦੀ ਤੋਂ ਪਰਤੇ ਹਨ ਜਿਥੇ ਉਨ੍ਹਾਂ ਫ਼ੌਜ ਦੇ ਚੋਟੀ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਸਾਬਕਾ ਸੈਨਿਕਾਂ ਲਈ ‘ਇਕ ਰੈਂਕ ਇਕ ਪੈਨਸ਼ਨ’ ਨੀਤੀ ਜਿਸ ਦਾ 2014 ਦੀਆਂ ਲੋਕ ਸਭਾ ਚੋਣਾਂ ਦੀ ਮਹਿੰਮ ਵਿਚ ਐਨ. ਡੀ. ਏ. ਨੇ ਵਾਅਦਾ ਕੀਤਾ ਸੀ ਬਾਰੇ ਪੁੱਛੇ ਜਾਣ ‘ਤੇ ਸ੍ਰੀ ਪਾਰੀਕਰ ਨੇ ਕਿਹਾ ਕਿ ਸਰਕਾਰ ਨੀਤੀ ਨੂੰ ਲਾਗੂ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਇਸ ਸਬੰਧੀ ਐਲਾਨ ਚਾਰ ਤੋਂ ਅੱਠ ਹਫਤਿਆਂ ਵਿਚ ਕਰ ਦਿੱਤਾ ਜਾਵੇਗਾ। ਉਨ੍ਹਾਂ ਵਾਰ-ਵਾਰ ਦੁਹਰਾਇਆ ਕਿ ਉਨ੍ਹਾਂ ਦੀ ਲੀਡਰਸ਼ਿਪ ਤਹਿਤ ਰੱਖਿਆ ਸੌਦੇ ਤੇਜ਼ੀ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੇ ਜਾਣਗੇ।

Facebook Comment
Project by : XtremeStudioz