Close
Menu

ਪਾਕਿਸਤਾਨ ਚੋਣਾਂ: ਪਹਿਲੀ ਵਾਰ 3 ਹਿੰਦੂ ਉਮੀਦਵਾਰ ਜਿੱਤੇ

-- 28 July,2018

ਇਸਲਾਮਾਬਾਦ— ਪਾਕਿਸਤਾਨ ‘ਚ 25 ਜੁਲਾਈ ਨੂੰ ਕੌਮੀ ਅਤੇ ਅਸੈਂਬਲੀ ਚੋਣਾਂ ਹੋਈਆਂ। ਪਾਕਿਸਤਾਨ ਦੇ 4 ਸੂਬਿਆਂ— ਸਿੰਧ, ਪੰਜਾਬ, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ‘ਚ ਸੂਬਾ ਅਸੈਂਬਲੀ ਚੋਣਾਂ ਹੋਈਆਂ। ਸੂਬਾ ਸਿੰਧ ਤੋਂ ਜਨਰਲ ਸੀਟਾਂ ‘ਤੇ 3 ਹਿੰਦੂ ਉਮੀਦਵਾਰਾਂ—ਡਾ. ਮਹੇਸ਼ ਮਲਾਨੀ, ਸੇਠ ਹਰੀ ਰਾਮ ਕਿਸ਼ੋਰੀ ਲਾਲ, ਗਿਆਨ ਚੰਦ ਇਸਰਾਨੀ ਨੇ ਵੱਡੀ ਜਿੱਤ ਹਾਸਲ ਕੀਤੀ, ਜਦਕਿ ਬਾਕੀ ਉਮੀਦਵਾਰ ਘੱਟ ਗਿਣਤੀ ਦੀਆਂ ਰਾਖਵੀਂਆਂ ਸੀਟਾਂ ਤੋਂ ਮੈਂਬਰ ਨੈਸ਼ਨਲ ਅਸੈਂਬਲੀ ਮੈਂਬਰ ਅਤੇ ਮੈਂਬਰ ਸੂਬਾਈ ਅਸੈਂਬਲੀ (ਐੱਮ. ਪੀ. ਏ.) ਚੁਣੇ ਗਏ ਹਨ।
ਮਹੇਸ਼ ਮਲਾਨੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਲੋਂ ਨੈਸ਼ਨਲ ਅਸੈਂਬਲੀ ਦੀ 222 ਨੰਬਰ ਸੀਟ ਤੋਂ ਖੜ੍ਹੇ ਹੋਏ ਸਨ। ਮਿਲਾਨੀ ਨੇ 2013 ‘ਚ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਉਹ 2003 ਤੋਂ 2008 ਦਰਮਿਆਨ ਪੀ. ਪੀ. ਪੀ. ਦੀ ਰਾਂਖਵੀ ਸੀਟ ਤੋਂ ਵੀ ਸੰਸਦ ਮੈਂਬਰ ਰਹੇ।

ਪਾਕਿਸਤਾਨ ਪੀਪਲਜ਼ ਪਾਰਟੀ ਦੇ ਹੀ ਸੇਠ ਹਰੀ ਰਾਮ ਕਿਸ਼ੋਰੀ ਲਾਲ ਨੇ ਵੱਡੀ ਜਿੱਤ ਹਾਸਲ ਕੀਤੀ। ਉਹ ਜ਼ਿਲਾ ਮੀਰਪੁਰਖਾਸ ਦੀ ਪੀ. ਐੱਸ. 47 ਤੋਂ ਖੜ੍ਹੇ ਹੋਏ ਸਨ। ਉਨ੍ਹਾਂ ਤੋਂ ਇਲਾਵਾ ਗਿਆਨ ਚੰਦ ਇਸਰਾਨੀ ਨੇ ਪੀ. ਐੱਸ-81 ਤੋਂ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਵੱਡੀ ਹਾਰ ਦਿੱਤੀ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਸਾਲ 2002 ਵਿਚ ਕਾਨੂੰਨ ਵਿਚ ਬਦਲਾਅ ਕਰ ਕੇ ਗੈਰ-ਮੁਸਲਮਾਨਾਂ ਨੂੰ ਵੀ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਸੀ।

Facebook Comment
Project by : XtremeStudioz