Close
Menu

ਪਾਕਿਸਤਾਨ ‘ਚ ਟ੍ਰੇਨ ‘ਚ ਧਮਾਕਾ, 3 ਮਰੇ, 15 ਜ਼ਖਮੀ

-- 05 August,2013

train_blast

ਲਾਹੌਰ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਸ਼ਾਲੀਮਾਰ ਐਕਸਪ੍ਰੈਸ ਟ੍ਰੇਨ ਦੇ ਇਕ ਡਿੱਬੇ ‘ਚ ਅੱਜ ਹੋਏ ਧਮਾਕੇ ‘ਚ ਘੱਟ ਤੋਂ ਘੱਟ 3 ਲੋਕ ਮਾਰੇ ਗਏ ਅਤੇ 15 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਅਖਬਾਰ ਮੁਤਾਬਕ ਲਾਹੌਰ ਤੋਂ ਕਰਾਚੀ ਲਈ ਰਵਾਨਾ ਹੋਈ ਸ਼ਾਲੀਮਾਰ ਟ੍ਰੇਨ ਟੋਬਾ ਟੇਕ ਸਿੰਘ ਜ਼ਿਲੇ ‘ਚ ਇਕ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ, ਉਸੇ ਸਮੇਂ ਟ੍ਰੇਨ ਦੇ ਇਕਾਨਮੀ ਕਲਾਸ ਦੇ ਡਿੱਬੇ ‘ਚ ਇਹ ਧਮਾਕਾ ਹੋਇਆ। ਧਮਾਕਾ ਹੁੰਦੇ ਹੀ ਟ੍ਰੇਨ ਰੋਕ ਦਿੱਤੀ ਗਈ ਅਤੇ ਮੌਕੇ ‘ਤੇ ਪਹੁੰਚੇ ਬਚਾਅਕਰਮੀਆਂ ਨੇ ਜ਼ਖਮੀਆਂ ਨੂੰ ਫੈਸਲਾਬਾਦ ਅਤੇ ਟੋਬਾ ਕੇਟ ਸਿੰਘ ਦੇ ਹਸਪਤਾਲਾਂ ‘ਚ ਦਾਖਲ ਕਰਵਾਇਆ। ਟੋਬਾ ਟੇਕ ਸਿੰਘ ਜ਼ਿਲੇ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਰੇਲਵੇ ਵਿਵਸਥਾ ਤੋਂ ਸੰਭਾਵਿਤ ਅੱਤਵਾਦੀ ਹਮਲੇ ਦੀ ਪਹਿਲਾਂ ਹੀ ਖੁਫੀਆ ਜਾਣਕਾਰੀ ਦੇ ਦਿੱਤੀ ਗਈ ਸੀ।

Facebook Comment
Project by : XtremeStudioz