Close
Menu

ਪਾਕਿਸਤਾਨ ‘ਚ ਤੀਰਥਯਾਤਰੀਆਂ ਦੀ ਬੱਸ ‘ਤੇ ਹਮਲਾ, 28 ਮਰੇ

-- 22 January,2014

2014_1image_14_12_340610000bus-llਇਸਲਾਮਾਬਾਦ ,22 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਸ਼ੀਆ ਮੁਸਲਿਮ ਤੀਰਥਯਾਤਰੀਆਂ ਦੀ ਬੱਸ ‘ਤੇ ਕੀਤੇ ਗਏ ਆਤਮਘਾਤੀ ਹਮਲੇ ਵਿਚ 28 ਯਾਤਰੀਆਂ ਦੀ ਮੌਤ ਹੋ ਗਈ। ਹਾਦਸੇ ਵਿਚ 45 ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਕ ਆਤਮਘਾਤੀ ਹਮਲਾਵਰ ਨੇ ਮਸਤੰਗ ਜ਼ਿਲੇ ਦੀ ਦਾਰੀਨ ਘਰ ਇਲਾਕੇ ਵਿਚ ਵਿਸਫੋਟਕਾਂ ਨਾਲ ਭਰਿਆ ਟਰੱਕ ਤੀਰਥਯਾਤਰੀਆਂ ਦੀ ਬੱਸ ਵਿਚ ਜਾ ਕੇ ਮਾਰਿਆ, ਜਿਸ ਨਾਲ ਜ਼ਬਰਦਸਤ ਧਮਾਕਾ ਹੋਇਆ। ਬੱਸ ਵਿਚ 50 ਤੋਂ ਯਾਤਰੀ ਯਾਤਰੀ ਸਵਾਰ ਸਨ, ਜੋ ਕਿ ਈਰਾਨ ਦੇ ਤਫਤਾਨ ਸ਼ਹਿਰ ਤੋਂ ਬਲੋਚਿਸਤਾਨ ਵੱਲ ਜਾ ਰਹੇ ਸਨ।
ਦੇਸ਼ ਭਰ ਦੀਆਂ ਸ਼ੀਆ ਪ੍ਰੀਸ਼ਦ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਤਿੰਨ ਦਿਨ ਦੇ ਸੋਗ ਦੀ ਘੋਸ਼ਣਾ ਕੀਤੀ ਹੈ। ਸ਼ੀਆ ਪ੍ਰੀਸ਼ਦਾਂ ਨੇ ਮੰਗ ਕੀਤੀ ਹੈ ਕਿ ਸ਼ੀਆ ਭਾਈਚਾਰਿਆਂ ਨੂੰ ਸੁਰੱਖਿਆ ਦਿੱਤੀ ਜਾਵੇ।  ਬਲੋਚਿਸਤਾਨ ਦੇ ਗ੍ਰਹਿ ਸਕੱਤਰ ਅਸਦ ਉਰਰਹਿਮਾਨ ਗਿਲਾਨੀ ਦਾ ਕਹਿਣਾ ਹੈ ਕਿ ਤੀਰਥਯਾਤਰੀਆਂ ਦੀ ਬੱਸਾਂ ਦੀ ਸੁਰੱਖਿਆ ਲਈ ਸੁਰੱਖਿਆ ਕਰਮੀਆਂ ਦੀ ਗੱਡੀਆਂ ਇਨ੍ਹਾਂ ਬੱਸਾਂ ਦੇ ਨਾਲ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬੱਸ ਦੇ ਨਾਲ ਵੀ ਸੁਰੱਖਿਆ ਕਰਮੀਆਂ ਦੀਆਂ ਦੋ ਗੱਡੀਆਂ ਸਨ।  ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।  ਪਾਕਸਿਤਾਨ ਦੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।

Facebook Comment
Project by : XtremeStudioz