Close
Menu

ਪਾਕਿਸਤਾਨ ‘ਚ ਪ੍ਰਮਾਣੂ ਹਥਿਆਰ ਹੁਣ ਜ਼ਿਆਦਾ ਸੁਰੱਖਿਅਤ : ਅਮਰੀਕਾ

-- 28 October,2013

ਵਾਸ਼ਿੰਗਟਨ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਵਿਚ  ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਆਪਣੀਆਂ ਪ੍ਰਮੁਖ ਚਿੰਤਾਵਾਂ ਵਿਚੋਂ ਇਕ ਮੰਨਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਯਾਤਰਾ ਦੇ ਬਾਅਦ ਮੰਨਿਆ ਹੈ ਕਿ ਹੁਣ ਪਾਕਿਸਤਾਨ ਵਿਚ   ਪ੍ਰਮਾਣੂ ਹਥਿਆਰ ਜ਼ਿਆਦਾ ਸੁਰੱਖਿਅਤ ਹਨ। ਸ਼ਰੀਫ ਦੀ ਯਾਤਰਾ ਤੋਂ ਬਾਅਦ ਅਮਰੀਕਾ ਨੇ ਜਾਰੀ ਇਕ ਪੱਤਰ ਵਿਚ ਕਿਹਾ ਕਿ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਪਾਕਿਸਤਾਨ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਨਾਲ ਹੀ ਉਹ ਪ੍ਰਮਾਣੂ ਹਥਿਆਰਾਂ ਦੀ ਬਰਾਮਦ ‘ਤੇ ਕੰਟਰੋਲ ਲਈ ਵੀ ਕੌਮਾਂਤਰੀ ਮਾਨਕਾਂ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੈ।

Facebook Comment
Project by : XtremeStudioz